ਕਿਸੇ ਵਰਦਾਨ ਤੋਂ ਘੱਟ ਨਹੀਂ ਅਲਸੀ ਦੇ ਬੀਜ਼, ਕਈ ਬਿਮਾਰੀਆਂ ਨੂੰ ਰੱਖਦੇ ਹਨ ਦੂਰ

Written by  Rupinder Kaler   |  November 10th 2020 03:48 PM  |  Updated: November 10th 2020 03:48 PM

ਕਿਸੇ ਵਰਦਾਨ ਤੋਂ ਘੱਟ ਨਹੀਂ ਅਲਸੀ ਦੇ ਬੀਜ਼, ਕਈ ਬਿਮਾਰੀਆਂ ਨੂੰ ਰੱਖਦੇ ਹਨ ਦੂਰ

ਅਲਸੀ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ । ਇਸ ‘ਚ ਮੌਜੂਦ ਫਾਈਬਰ, ਐਂਟੀ-ਆਕਸੀਡੈਂਟ, ਵਿਟਾਮਿਨ ਬੀ, ਓਮੇਗਾ 3 ਫੈਟੀ ਐਸਿਡ, ਆਇਰਨ ਅਤੇ ਪ੍ਰੋਟੀਨ ਸਿਹਤ ਲਈ ਫਾਇਦੇਮੰਦ ਹੈ। ਕਈ ਖੋਜਾਂ ਮੁਤਾਬਿਕ ਅਲਸੀ ਕਬਜ਼ ,ਐਸੀਡਿਟੀ ,ਸ਼ੂਗਰ ,ਅਰਥਰਾਈਟਸ ,ਕੈਂਸਰ ਇਥੋਂ ਤੱਕ ਕਿ ਇਹ ਦਿਲ ਦੀਆਂ ਸਮੱਸਿਆਵਾਂ ਵੀ ਦੂਰ ਕਰਨ ਵਿਚ ਮਦਦ ਕਰਦੀ ਹੈ। ਅਲਸੀ ਦੇ ਬੀਜ ਖਾਣ ਨਾਲ ਛਾਤੀ ਵਿਚ ਕੈਂਸਰ ਅਤੇ ਕੋਲੋਰੈਕਟਲ ਕੈਂਸਰ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।

Flax Seeds

ਹੋਰ ਪੜ੍ਹੋ :

Flax Seeds

ਸ਼ੂਗਰ ਤੋਂ ਪੀੜਤ ਲੋਕਾਂ ਲਈ ਅਲਸੀ ਦਾ ਕਾੜਾ ਵਰਦਾਨ ਸਾਬਤ ਹੁੰਦਾ ਹੈ। ਸਵੇਰੇ ਖਾਲੀ ਢਿੱਡ ਕਾੜੇ ਦੀ ਵਰਤੋਂ ਕਰਨ ਨਾਲ ਸ਼ੂਗਰ ਕਾਬੂ ਵਿਚ ਰਹਿੰਦੀ ਹੈ। ਸਵੇਰੇ ਖਾਲੀ ਢਿੱਡ ਅਲਸੀ ਦਾ ਇਕ ਕੱਪ ਕਾੜਾ ਹਾਇਪੋਥਾਇਰਾਇਡ ਅਤੇ ਹਾਇਪਰਥਾਇਰਾਇਡ ਦੋਨਾਂ ਹਲਾਤਾਂ ਵਿਚ ਫਾਇਦੇਮੰਦ ਹੈ। ਰੋਜ਼ ਤਿੰਨ ਮਹੀਨੇ ਤੱਕ ਅਲਸੀ ਦਾ ਕਾੜਾ ਪੀਣ ਨਾਲ ਆਰਟਰੀਜ ਵਿਚ ਬਲੌਕੇਜ ਦੂਰ ਹੁੰਦਾ ਹੈ ਅਤੇ ਤੁਹਾਨੂੰ ਐਨਜੂਪਲਾਸਟੀ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ।

Flax Seeds

 

ਇਸ ਵਿਚ ਫੈਟੀ ਐਸਿਡ ਅਤੇ ਅਲਫਾ ਲਿਨੋਲੇਨਿਕ ਐਸਿਡ ਵੀ ਪਾਇਆ ਜਾਂਦਾ ਹੈ ਜਿਸਨੂੰ ਓਮੇਗਾ-3 ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਜਾਨਵਰ ਉੱਤੇ ਕੀਤੇ ਗਏ ਪ੍ਰਯੋਗ ਦੇ ਬਾਅਦ ਪਤਾ ਚੱਲਿਆ ਹੈ ਕਿ ਓਮੇਗਾ-3 ਫੈਟੀ ਐਸਿਡ, ਜੋ ਅਲਸੀ ਦੇ ਬੀਜ ਵਿਚ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਉਹ ਟਿਊਮਰ ਨੂੰ ਘਟਾਉਂਦਾ ਹੈ। ਪ੍ਰਯੋਗ ਦੇ ਦੌਰਾਨ ਪਾਇਆ ਗਿਆ ਕਿ ਓਮੇਗਾ-3 ਫੈਟੀ ਐਸਿਡ ਨੁਕਸਾਨ ਪਹੁੰਚਾਉਣ ਵਾਲੇ ਬਾਡੀ ਸੈੱਲ ਨੂੰ ਦੂਜੇ ਸੈੱਲ ਨਾਲ ਚਿਪਕਣ ਤੋਂ ਰੋਕਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network