ਜਾਣੋ ਅਦਰਕ ਦੇ ਫਾਇਦਿਆਂ ਬਾਰੇ, ਕਈ ਬਿਮਾਰੀਆਂ ਨੂੰ ਕਰਦਾ ਹੈ ਦੂਰ

Written by  Lajwinder kaur   |  September 03rd 2020 09:06 AM  |  Updated: September 02nd 2020 10:00 PM

ਜਾਣੋ ਅਦਰਕ ਦੇ ਫਾਇਦਿਆਂ ਬਾਰੇ, ਕਈ ਬਿਮਾਰੀਆਂ ਨੂੰ ਕਰਦਾ ਹੈ ਦੂਰ

ਅਦਰਕ ਬਹੁਤ ਹੀ ਫਾਇਦੇਮੰਦ ਮਸਾਲਾ ਹੈ । ਇਹ ਹਰ ਘਰ ਦੀ ਰਸੋਈ ‘ਚ ਆਮ ਪਾਇਆ ਜਾਂਦਾ ਹੈ । ਇਸ 'ਚ ਕਾਪਰ ਅਤੇ ਮੈਗਨੀਜ਼ ਵਰਗੇ ਤੱਤ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਅਦਰਕ ਦੀ ਜ਼ਿਆਦਾ ਵਰਤੋਂ ਵੱਖ-ਵੱਖ ਸਬਜ਼ੀਆਂ ਤੇ ਦਾਲਾਂ ‘ਚ ਕੀਤੀ ਜਾਂਦੀ ਹੈ । ਅਦਰਕ ਦੇ ਸੁਆਦ ਬਿਨਾਂ ਹਰ ਸਬਜ਼ੀ ਅਧੂਰੀ ਹੈ । ਇਹ ਖਾਣੇ ਦਾ ਸੁਆਦ ਤਾਂ ਵਧਾਉਂਦਾ ਹੀ ਹੈ ਨਾਲ ਹੀ ਇਹ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਅਦਰਕ ਸਰੀਰ ਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਣ ਦਾ ਕੰਮ ਵੀ ਕਰਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਅਦਰਕ ਦੀ ਵਰਤੋਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ-

ਜ਼ੁਕਾਮ-

ਮੌਸਮ ‘ਚ ਬਦਲਾਅ ਸ਼ੁਰੂ ਹੋ ਚੁੱਕਿਆ ਹੈ, ਜਿਸ ਕਰਕੇ ਸਰੀਰ ਅਕਸਰ ਹੀ ਗਰਮ ਸਰਦ ਹੋ ਜਾਂਦਾ ਹੈ । ਜਿਸ ਕਰਕੇ ਜ਼ੁਕਾਮ ਹੋ ਜਾਂਦਾ ਹੈ । ਜ਼ੁਕਾਮ ਹੋਣ 'ਤੇ 1 ਚੱਮਚ ਸ਼ੁੱਧ ਦੇਸੀ ਘਿਉ 'ਚ ਥੋੜ੍ਹਾ ਜਿਹਾ ਅਦਰਕ ਪਾ ਕੇ ਭੁੰਨ ਲਓ । ਫਿਰ ਇਸ 'ਚ ਦਰਦਰੇ ਪੀਸੇ ਹੋਏ 4 ਦਾਣੇ ਕਾਲੀ ਮਿਰਚ ਅਤੇ 1 ਲੌਂਗ ਪਾ ਦਿਓ । ਚੁਟਕੀ ਭਰ ਲੂਣ ਮਿਲਾ ਕੇ ਰਾਤ ਨੂੰ ਸੌਂਣ ਤੋਂ ਪਹਿਲਾ ਇਸ ਦੀ ਵਰਤੋਂ ਕਰੋ ਅਤੇ ਬਾਅਦ 'ਚ ਗਰਮ ਦੁੱਧ ਪੀ ਲਓ। ਇਸ ਦੀ ਵਰਤੋਂ ਕਰਨ ਦੇ ਨਾਲ ਜ਼ੁਕਾਮ ਤੋਂ ਰਾਹਤ ਮਿਲੇਗੀ । ਇਸ ਤੋਂ ਇਲਾਵਾ ਅਦਰਕ ਵਾਲੀ ਚਾਹ ਦਾ ਸੇਵਨ ਕਰਨ ਨਾਲ ਵੀ ਜ਼ੁਕਾਮ ‘ਚ ਰਾਹਤ ਮਿਲਦੀ ਹੈ ।

ਕੰਨ ਦਾ ਦਰਦ-

ਅਕਸਰ ਹੀ ਕਈ ਵਾਰ ਕੰਨ ‘ਚ ਦਰਦ ਹੋਣ ਲੱਗ ਜਾਂਦਾ ਹੈ । ਇਸ ਦਰਦ ਤੋਂ ਰਾਹਤ ਪਾਉਣ ਲਈ ਅੱਧਾ ਚਮਚ ਸਰ੍ਹੋਂ ਦੇ ਤੇਲ ‘ਚ ਅਦਰਕ ਦੇ ਰਸ ਦੀਆਂ  2-3 ਬੂੰਦਾਂ ਮਿਲਾ ਕੇ ਕੰਨ 'ਚ ਪਾਓ । ਇਸ ਨਾਲ ਕੰਨ ਦਾ ਦਰਦ ਠੀਕ ਹੋ ਜਾਵੇਗਾ ।

ਮੂੰਹ ਦੀ ਬਦਬੂ

ਬਹੁਤ ਸਾਰੇ ਲੋਕ ਮੂੰਹ ਦੀ ਬਦਬੂ ਤੋਂ ਬਹੁਤ ਤੰਗ ਹੁੰਦੇ ਨੇ । ਜਿਸ ਕਰਕੇ ਉਨ੍ਹਾਂ ਨੂੰ ਕਈ ਵਾਰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ । ਸੋ ਮੂੰਹ ਦੀ ਬਦਬੂ ਨੂੰ ਦੂਰ ਕਰਨ ਲਈ 1 ਚਮਚ ਅਦਰਕ ਦਾ ਰਸ, 1 ਕੱਪ ਗਰਮ ਪਾਣੀ 'ਚ ਪਾ ਕੇ ਮਿਕਸ ਕਰ ਲਓ। ਇਸ ਪਾਣੀ ਨਾਲ ਕੁਰਲੀ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ ।

ਪੇਟ ਦੀ ਗੈਸ-

ਬਹੁਤ ਸਾਰੇ ਲੋਕ ਗਲਤ ਖਾਣ-ਪੀਣ ਕਰਕੇ ਪੇਟ 'ਚ ਗੈਸ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਨੇ । ਇਸ ਲਈ 125 ਗ੍ਰਾਮ ਸੁੰਢ ਅਤੇ 250 ਗ੍ਰਾਮ ਤਿਲ ਦੇ ਲੱਡੂ ਬਣਾ ਲਓ । ਰੋਜ਼ਾਨਾ ਇਕ ਲੱਡੂ ਦੀ ਵਰਤੋਂ ਗਰਮ ਦੁੱਧ ਨਾਲ ਕਰਨ ਨਾਲ ਪੇਟ ਨਾਲ ਜੁੜੀਆਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ ।

ਪੇਟ ਦੇ ਕੀੜੇ-

ਛੋਟੇ ਬੱਚੇ ਅਕਸਰ ਹੀ ਪੇਟ ਦੇ ਕੀੜਿਆਂ ਤੋਂ ਤੰਗ ਰਹਿੰਦੇ ਨੇ । ਅੱਧਾ ਚਮਚ ਅਦਰਕ ਦਾ ਰਸ, 1 ਕੱਪ ਗਰਮ ਪਾਣੀ ਨਾਲ ਮਿਲਾ ਕੇ ਸਵੇਰੇ ਖਾਲੀ ਪੇਟ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।

ਕਫ ਜਾਂ ਖਾਂਸੀ

ਅਕਸਰ ਹੀ ਮੌਸਮ ਦੇ ਬਦਲਾਅ ਕਰਕੇ ਜ਼ੁਕਾਮ ਤੇ ਖਾਂਸੀ ਹੋ ਜਾਂਦੀ ਹੈ । ਸਰਦੀ ਕਾਰਨ ਜਮ੍ਹਾ ਕਫ ਜਾਂ ਖਾਂਸੀ ਤੋਂ ਰਾਹਤ ਪਾਉਣ ਲਈ 1 ਸੁੰਢ ਅਤੇ ਸ਼ਹਿਦ ਮਿਲਾ ਕੇ ਦਿਨ 'ਚ ਦੋ ਵਾਰ ਇਸ ਦਾ ਸੇਵਨ ਕਰੋ । ਇਸ ਤਰ੍ਹਾਂ ਖਾਂਸੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network