Advertisment

ਪੌਸ਼ਟਿਕ ਤੱਤਾਂ ਦੀ ਖਾਣ ਹੈ ਪਪੀਤਾ, ਹਰ ਬਿਮਾਰੀ ਨੂੰ ਰੱਖਦਾ ਹੈ ਦੂਰ

author-image
By Rupinder Kaler
New Update
ਪੌਸ਼ਟਿਕ ਤੱਤਾਂ ਦੀ ਖਾਣ ਹੈ ਪਪੀਤਾ, ਹਰ ਬਿਮਾਰੀ ਨੂੰ ਰੱਖਦਾ ਹੈ ਦੂਰ
Advertisment
ਪਪੀਤੇ ਅਜਿਹਾ ਫਲ ਹੈ ਜਿਸ ਵਿੱਚ ਕਈ ਪੌਸ਼ਟਿਕ ਤੱਤ ਹੁੰਦੇ ਹਨ । ਇਸ ਵਿੱਚ
Advertisment
ਵਿਟਾਮਿਨ, ਕੈਲਸੀਅਮ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਆ ਵਧੇਰੇ ਮਾਤਰਾ ਵਿੱਚ ਹੁੰਦਾ ਹੈ । ਜਿਸ ਕਰਕੇ ਪੇਟ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਇਸ ਨਾਲ ਦੂਰ ਹੋ ਜਾਂਦੀਆਂ ਹਨ । ਹੋਰ ਪੜ੍ਹੋ :-
Advertisment
papaya ਪਪੀਤੇ ਦੇ ਪੱਤਿਆਂ ਦਾ ਰਸ ਸਰੀਰ ‘ਚ ਪਲੇਟਲੈਟ ਦੀ ਗਿਣਤੀ ਨੂੰ ਵਧਾਉਂਦਾ ਹੈ। ਇਸ ਨਾਲ ਡੇਂਗੂ ਵਰਗੀ ਖ਼ਤਰਨਾਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਪਪੀਤੇ ‘ਚ ਵਿਟਾਮਿਨ, ਫਾਈਬਰ, ਐਂਟੀ-ਏਜਿੰਗ ਗੁਣ ਹੁੰਦੇ ਹਨ। ਇਸ ਦਾ ਨਿਯਮਤ ਰੂਪ ਨਾਲ ਸੇਵਨ ਕਰਨ ਨਾਲ ਕੋਲੈਸਟ੍ਰੋਲ ਕੰਟਰੋਲ ‘ਚ ਰਹਿੰਦਾ ਹੈ। ਇਸਦੇ ਨਾਲ ਦਿਲ ਨਾਲ ਸਬੰਧਿਤ ਬਿਮਾਰੀਆਂ ਹੋਣ ਦਾ ਖਤਰਾ ਘੱਟ ਹੁੰਦਾ ਹੈ। papaya ਪਪੀਤੇ ਦੇ ਪੱਤੇ ਧੋਵੋ ਅਤੇ ਉਨ੍ਹਾਂ ਨੂੰ ਪੀਸ ਲਓ। ਥੋੜਾ ਜਿਹਾ ਪਾਣੀ ਮਿਲਾਓ ਅਤੇ ਮਿਕਸ ਕਰੋ। ਤਿਆਰ ਕੀਤਾ ਜੂਸ ਪੁਣ ਲਓ। ਇਸ ਦੀ ਕੁੜੱਤਣ ਦੂਰ ਕਰਨ ਲਈ ਇਸ ‘ਚ ਸ਼ਹਿਦ ਮਿਲਾ ਕੇ ਪੀਓ। ਪਪੀਤੇ ‘ਚ ਇਕ ਤੱਤ ਪਾਇਆ ਜਾਂਦਾ ਹੈ ਜਿਸ ਨੂੰ ਪਪਾਇਨ ਕਹਿੰਦੇ ਹਨ। ਇਸ ਨੂੰ ਖਾਣ ਨਾਲ ਪੇਟ ਦੇ ਦਰਦ ਤੋਂ ਰਾਹਤ ਮਿਲਦੀ ਹੈ। papaya   ਇਸ ਨਾਲ ਪੇਟ ਫੁੱਲਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਬਹੁਤ ਸਾਰੀਆਂ ਔਰਤਾਂ ਨੂੰ ਪੀਰੀਅਡ ਦੇ ਦੌਰਾਨ ਪੇਟ ਦਰਦ ਸਹਿਣ ਨਹੀਂ ਹੁੰਦਾ। ਇਸਦੇ ਨਾਲ ਹੀ, ਕਿਸੇ ਨੂੰ ਪੇਟ ਦੇ ਕੜਵੱਲ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਥਿਤੀ ਵਿਚ ਕੱਚੇ ਪਪੀਤੇ ਜਾਂ ਇਸ ਦੇ ਪੱਤਿਆਂ ਦਾ ਰਸ ਪੀਣਾ ਲਾਭਕਾਰੀ ਹੁੰਦਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment