ਟਮਾਟਰ ਸਿਰਫ਼ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦਾ ਬਲਕਿ ਇਹਨਾਂ ਬਿਮਾਰੀਆਂ ਨੂੰ ਵੀ ਰੱਖਦਾ ਹੈ ਦੂਰ

Written by  Rupinder Kaler   |  November 16th 2020 03:47 PM  |  Updated: November 16th 2020 04:12 PM

ਟਮਾਟਰ ਸਿਰਫ਼ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦਾ ਬਲਕਿ ਇਹਨਾਂ ਬਿਮਾਰੀਆਂ ਨੂੰ ਵੀ ਰੱਖਦਾ ਹੈ ਦੂਰ

ਟਮਾਟਰ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦਾ ਬਲਕਿ ਇਸ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜਿਹੜੇ ਬਹੁਤ ਸਾਰੀਆਂ ਬੀਮਾਰੀਆਂ ਤੋਂ ਵੀ ਰਾਹਤ ਦਿਵਾਉਂਦੇ ਹਨ । ਟਮਾਟਰ 'ਚ ਵਿਟਾਮਿਨ-ਸੀ, ਪੋਟਾਸ਼ੀਅਮ, ਕੈਲਸ਼ੀਅਮ, ਫਾਰਫੋਰਸ ਵਰਗੇ ਜ਼ਰੂਰੀ ਤੱਤ ਹੁੰਦੇ ਹਨ । ਟਮਾਟਰ ਖਾਣ ਨਾਲ ਐਸੀਡਿਟੀ, ਮੋਟਾਪਾ, ਕਬਜ਼ ਤੋਂ ਇਲਾਵਾ ਹੋਰ ਵੀ ਕਈ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।

tomato

ਹੋਰ ਪੜ੍ਹੋ :

tomato

ਟਮਾਟਰ ਖਾਣ ਨਾਲ ਪੇਟ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ ਨੂੰ ਸਭ ਤੋਂ ਵੱਧ ਆਰਾਮ ਮਿਲਦਾ ਹੈ। ਟਮਾਟਰ ਵਿਚ ਮੌਜੂਦ ਅਲਫਾ ਲਿਪੋਈਕ ਐਸਿਡ, ਕੋਲੀਨ, ਫੋਲਿਕ ਐਸਿਡ, ਵੀਟਾ ਕੈਰੋਟੀਨ ਅਤੇ ਲਊਟੇਨ ਵਰਗੇ ਪੋਸ਼ਕ ਤੱਤ ਤੁਹਾਨੂੰ ਕੈਂਸਰ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ।

tomato

ਦੰਦਾਂ 'ਚੋਂ ਖੂਨ ਆਉਣ ਦੀ ਸਮੱਸਿਆ ਮਹਿਸੂਸ ਹੋਣ 'ਤੇ ਰੋਜ਼ਾਨਾ 200 ਗ੍ਰਾਮ ਟਮਾਟਰ ਦਾ ਰਸ ਸਵੇਰੇ ਸ਼ਾਮ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਦੰਦਾਂ ਨੂੰ ਲਾਭ ਹੁੰਦਾ ਹੈ। ਟਮਾਟਰ ’ਚ ਵਿਟਾਮਿਨ-ਏ,ਬੀ,ਸੀ ਅਤੇ ਕੇ ਮੌਜੂਦ ਹੁੰਦਾ ਹੈ। ਇਸ ਚਿਹਰੇ ਦੇ ਦਿਖਾਈ ਦੇਣ ਵਾਲੇ ਵੱਖਰੇ ਤੇਲ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network