Health TIPS: ਘੱਟ ਨੀਂਦ ਲੈਣ ਵਾਲਿਆਂ ਨੂੰ ਹੋ ਸਕਦੀਆਂ ਨੇ ਇਹ ਗੰਭੀਰ ਬਿਮਾਰੀਆਂ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | September 12, 2022

Serious diseases due to incomplete sleep : ਸਿਹਤਮੰਦ ਰਹਿਣ ਲਈ ਜਿਨ੍ਹਾਂ ਜ਼ਰੂਰੀ ਚੰਗਾ ਭੋਜਨ ਹੈ, ਉਨ੍ਹੀਂ ਹੀ ਜ਼ਰੂਰੀ ਚੰਗੀ ਨੀਂਦ ਵੀ ਹੈ। ਨੀਂਸ ਲਈ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋਂ ਤਾਂ ਤੁਹਾਡੇ ਲਈ ਚੰਗੀ ਨੀਂਦ ਲੈਣਾ ਵੀ ਬੇਹੱਦ ਜ਼ਰੂਰੀ ਹੈ। ਘੱਟ ਨੀਂਦ ਲੈਣ ਵਾਲਿਆਂ ਨੂੰ ਕਈ ਬਿਮਾਰੀਆਂ ਹੋ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਕਿਵੇਂ ।

image source google

ਨੀਂਦ ਨਾਲ ਸਾਡੇ ਸਰੀਰ ਅਤੇ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਚੰਗੀ ਨੀਂਦ ਲੈਣ ਨਾਲ ਖੂੰਨ ਦਾ ਸੰਚਾਰ ਠੀਕ ਹੁੰਦਾ ਹੈ। ਇਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਮੌਜੂਦਾ ਸਮੇਂ ਵਿੱਚ ਦੇਰ ਰਾਤ ਜਾਗਣਾ ਜਾਂ ਦੇਰ ਰਾਤ ਤੱਕ ਕੰਮ ਕਰਨ ਆਮ ਗੱਲ ਹੋ ਗਈ ਹੈ, ਪਰ ਇਸ ਦੇ ਨਾਲ ਸਾਡੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੋ ਲੋਕ ਚੰਗੀ ਨੀਂਦ ਨਹੀਂ ਲੈਂਦੇ ਉਨ੍ਹਾਂ ਨੂੰ ਗੰਭੀਰ ਬਿਮਾਰੀਆਂ ਹੋ ਸਕਦੀ ਹਨ।

ਹਾਰਟ ਅਟੈਕ
ਨੀਂਦ ਦੀ ਕਮੀ ਕਾਰਨ ਹਾਰਟ ਅਟੈਕ ਦਾ ਖ਼ਤਰਾ ਵੱਧ ਜਾਂਦਾ ਹੈ। ਸਰੀਰ ਦੀ ਅੰਦਰੂਨੀ ਮੁਰੰਮਤ ਅਤੇ ਸਫਾਈ ਸੌਣ ਵੇਲੇ ਹੁੰਦੀ ਹੈ। ਨੀਂਦ ਦੀ ਕਮੀ ਦੇ ਕਾਰਨ ਸਰੀਰ ਇਸ ਪ੍ਰਕਿਰਿਆ ਨੂੰ ਨਹੀਂ ਕਰ ਪਾਉਂਦਾ ਹੈ, ਜਿਸ ਕਾਰਨ ਹਾਈ ਬਲੱਡ ਪ੍ਰੈਸ਼ਰ ਵੱਧ ਜਾਂਦੀ ਹੈ। ਹਾਈ ਬਲੱਡ ਪ੍ਰੈਸ਼ਰ ਹਾਰਟ ਅਟੈਕ ਦਾ ਖ਼ਤਰਾ ਵਧਾਉਂਦਾ ਹੈ।

image source google

ਹੱਡੀਆਂ ਕਮਜ਼ੋਰ ਹੋਣਾ
ਨੀਂਦ ਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਹੱਡੀਆਂ 'ਚ ਮੌਜੂਦ ਖਣਿਜਾਂ ਦਾ ਸੰਤੁਲਨ ਵਿਗੜਨਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਜੋੜਾਂ ਦੇ ਦਰਦ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ।

image source google

ਹੋਰ ਪੜ੍ਹੋ : ਹਿੰਗ ਦੇ ਸੇਵਨ ਨਾਲ ਕਈ ਬਿਮਾਰੀਆਂ ਹੁੰਦੀਆਂ ਨੇ ਦੂਰ, ਜਾਣੋ ਇਸ ਦੇ ਫਾਇਦੇ

ਮਾਨਸਿਕ ਸਮੱਸਿਆਵਾਂ
ਨੀਂਦ ਦੀ ਕਮੀ ਮਾਨਸਿਕ ਸਮੱਸਿਆਵਾਂ ਨੂੰ ਵਧਾ ਸਕਦੀ ਹੈ। ਘੱਟ ਸੌਣ ਦਾ ਸਿੱਧਾ ਅਸਰ ਮਾਨਸਿਕ ਸਥਿਤੀ 'ਤੇ ਪੈਂਦਾ ਹੈ। ਨੀਂਦ ਦੀ ਕਮੀ ਕਾਰਨ ਸਾਡਾ ਦਿਮਾਗ ਨਵੀਂ ਊਰਜਾ ਨੂੰ ਜੁਟਾਉਣ ਵਿੱਚ ਅਸਮਰੱਥ ਰਹਿੰਦਾ ਹੈ, ਜਿਸ ਕਾਰਨ ਮਨ ਤਰੋਤਾਜ਼ਾ ਨਹੀਂ ਰਹਿੰਦਾ। ਘੱਟ ਨੀਂਦ ਲੈਣ ਨਾਲ ਯਾਦਦਾਸ਼ਤ ਦੀਆਂ ਸਮੱਸਿਆਵਾਂ ਸਮੇਤ ਕਈ ਮਾਨਸਿਕ ਸਮੱਸਿਆਵਾਂ ਹੋ ਸਕਦੀਆਂ ਹਨ।

You may also like