ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਅਪਣਾਓ ਇਹ ਅਚੁੱਕ ਉਪਾਅ

written by Lajwinder kaur | September 22, 2020

ਅੱਜ ਕੱਲ੍ਹ ਦੀ ਤੇਜ਼ ਰਫਤਾਰ ਤੇ ਤਣਾਅ ਭਰੀ ਜ਼ਿੰਦਗੀ ਦੇ ਚੱਲਦੇ ਬਹੁਤ ਸਾਰੇ ਲੋਕ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪੀੜਤ ਨੇ । ਕਈ ਵਾਰ ਨੀਂਦ ਪੂਰੀ ਨਾ ਹੋਣ ਦੇ ਕਾਰਨ ਹੋਰ ਕਈ ਸਰੀਰਕ ਤੇ ਮਾਨਸਿਕ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ । sleep 1 ਕਈ ਵਾਰ ਸ਼ੋਰ ਸ਼ਰਾਬਾ ,ਤੇਜ਼ ਰੋਸ਼ਨੀ, ਤੇਜ਼ ਗਰਮੀ ਤੇ ਜ਼ਿਆਦਾ ਸਰਦੀ ਵੀ ਨੀਂਦ ਨਾ ਆਉਣ ਦਾ ਕਾਰਨ ਬਣਦੇ ਨੇ । ਇਸ ਸਮੱਸਿਆ ਨੂੰ ਦੂਰ ਕਰਨ ਲਈ ਹੇਠ ਦੱਸੀਆਂ ਗੱਲਾਂ ਦਾ ਧਿਆਨ ਰੱਖੋ :- food ਸੌਣ ਤੋਂ ਲੱਗਭਗ ਦੋ ਘੰਟੇ ਪਹਿਲਾਂ ਭੋਜਨ ਕਰ ਲੈਣਾ ਚਾਹੀਦਾ ਹੈ । ਰਾਤ ਨੂੰ ਮਸਾਲੇਦਾਰ ਤੇ ਤਲੇ ਹੋਏ ਪਕਵਾਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ । sleeping room ਸੌਣ ਵਾਲੇ ਕਮਰੇ 'ਚ ਹਲਕੇ ਰੰਗ ਤੇ ਹਲਕੀ ਰੌਸ਼ਨੀ ਦੀ ਵਰਤੋਂ ਕਰਨੀ ਚਾਹੀਦੀ ਹੈ । ਸੌਣ ਵਾਲਾ ਬਿਸਤਰਾ ਆਰਾਮਦਾਇਕ ਹੋਣ ਚਾਹੀਦਾ ਹੈ । glass of milk ਸੌਣ ਤੋਂ ਪਹਿਲਾਂ ਗਰਮ ਦੁੱਧ ਪੀਣਾ ਚਾਹੀਦਾ ਹੈ । wash your feet before sleeping ਸੌਣ ਤੋਂ ਪਹਿਲਾਂ ਜੇ ਪੈਰ ਧੋਏ ਜਾਣ ਤਾਂ ਨੀਂਦ ਚੰਗੀ ਆਉਂਦੀ ਹੈ । ਇਸ ਤਰ੍ਹਾਂ ਕਰਨ ਨਾਲ ਦਿਮਾਗ ਦਾ ਤਣਾਅ ਘੱਟ ਹੁੰਦਾ ਹੈ । dont use mobile phone during sleeping ਸੌਣ ਤੋਂ ਦੋ -ਤਿੰਨ ਘੱਟੇ ਪਹਿਲਾਂ ਇਲੋਕਟ੍ਰੋਨਿਕ ਗੈਜ਼ਟਸ ਜਿਵੇਂ ਮੋਬਾਇਲ ਫੋਨ, ਲੈਪਟੋਪ ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ । tea and coffee ਰਾਤ ਦੇ ਸਮੇਂ ਕਾਫੀ ਜਾਂ ਚਾਹ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ ।  yoga for good sleep ਚੰਗੀ ਨੀਂਦ ਦੇ ਲਈ ਆਪਣੀ ਰੂਟੀਨ ਚ ਯੋਗ ਜਾਂ ਫਿਰ ਸਵੇਰ ਦੀ ਸੈਰ ਨੂੰ ਸ਼ਾਮਿਲ ਕਰੋ। ਯੋਗ ਕਰਨ ਦੇ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ। morning walk

0 Comments
0

You may also like