ਮਾਂ ਪੁੱਤ ਦੇ ਗਹਿਰੇ ਰਿਸ਼ਤੇ ਦੀ ਕਹਾਣੀ ਹੈ ਕਾਜੋਲ ਦੇਵਗਨ ਦੀ ਆਉਣ ਵਾਲੀ ਫ਼ਿਲਮ 'ਹੈਲੀਕਾਪਟਰ ਈਲਾ'

Written by  Rajan Sharma   |  August 06th 2018 02:01 PM  |  Updated: August 06th 2018 02:01 PM

ਮਾਂ ਪੁੱਤ ਦੇ ਗਹਿਰੇ ਰਿਸ਼ਤੇ ਦੀ ਕਹਾਣੀ ਹੈ ਕਾਜੋਲ ਦੇਵਗਨ ਦੀ ਆਉਣ ਵਾਲੀ ਫ਼ਿਲਮ 'ਹੈਲੀਕਾਪਟਰ ਈਲਾ'

ਇੱਕ ਬਾਲੀਵੁੱਡ ਅਦਾਕਾਰਾ ਲਈ ਮੁੜ ਤੋਂ ਵਾਪਿਸੀ ਕਰਨਾ ਬੇਹੱਦ ਮੁਸ਼ਕਿਲ ਹੈ|ਪਰ ਹਾਲ ਹੀ ਵਿੱਚ ਅਸੀ ਕਈ ਕਮਬੈਕ ਦੇਖੇ ਹੈ ਜਿਵੇਂ ਕਿ ਰਾਣੀ ਮੁਖ਼ਰਜੀ ਦਾ ਫ਼ਿਲਮ ਹਿੱਚਕੀ ਨਾਲ, ਮਨੀਸ਼ਾ ਕੋਇਰਾਲਾ ਦਾ ਫ਼ਿਲਮ ਸੰਜੂ ਦੇ ਨਾਲ, ਤੇ ਹੁਣ ਕਰਨ ਜਾ ਰਹੀ ਹੈ ਕਾਜੋਲ ਦੇਵਗਨ kajol devgan ਮੁੜ ਤੋਂ ਐਂਟਰੀ ਫ਼ਿਲਮ 'ਹੈਲੀਕਾਪਟਰ ਈਲਾ' Bollywood film  ਦੇ ਨਾਲ| ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ| ਟ੍ਰੇਲਰ ਨੂੰ ਦੇਖ ਕੇ ਪਤਾ ਚੱਲ ਰਿਹਾ ਹੈ ਕਿ ਇਹ ਇੱਕ ਪੁੱਤਰ ਅਤੇ ਮਾਂ ਦੇ ਪਿਆਰ ਦੀ ਕਹਾਣੀ ਹੈ| ਕਾਜੋਲ ਦੀ ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਦੂਸਰੀ ਬਾਲੀਵੁੱਡ ਅਦਾਕਾਰਾ ਵੀ ਇਸ ਫ਼ਿਲਮ ਵਿੱਚ ਨਜ਼ਰ ਆਣਗੇ ਜਿਸਦਾ ਨਾਮ ਹੈ ਨੇਹਾ ਧੂਪੀਆ| ਹਾਲ ਹੀ ਵਿੱਚ ਫ਼ਿਲਮ ਦਾ ਟ੍ਰੇਲਰ ਲਾਂਚ ਕਰਨ ਦਾ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਸ਼ਾਮਿਲ ਹੋਏ ਕਾਜੋਲ ਦੇਵਗਨ, ਨੇਹਾ ਧੂਪੀਆ, ਅਜੇ ਦੇਵਗਨ,ਅਤੇ ਪ੍ਰਦੀਪ ਸਰਕਾਰ| ਦੱਸ ਦੇਈਏ ਕਿ ਇਹ ਫ਼ਿਲਮ ਵੀ ਪ੍ਰਦੀਪ ਸਰਕਾਰ ਦੁਆਰਾ ਹੀ ਡਾਇਰੈਕਟ ਕੀਤੀ ਗਈ ਹੈ|

https://www.youtube.com/watch?v=LLiUiJz5TZc

ਦੱਸ ਦੇਈਏ ਕਿ ਆਪਣੀ ਇਸ ਫ਼ਿਲਮ ਨਾਲ ਕਾਜੋਲ ਲੰਬੇ ਸਮੇਂ ਬਾਅਦ ਵੱਡੇ ਪਰਦੇ ਤੇ ਐਂਟਰੀ ਕਰਨ ਜਾ ਰਹੀ ਹੈ ਅਤੇ ਉਹਨਾਂ ਦੀ ਇਸ ਤੋਂ ਪਹਿਲਾ ਫ਼ਿਲਮ ਸੀ 'ਦਿਲਵਾਲੇ' bollywood film ਜੋ ਕਿ 2015 ਵਿੱਚ ਆਈ ਸੀ| ਟ੍ਰੇਲਰ ਦੇਖ ਕੇ ਪਤਾ ਚੱਲ ਰਿਹਾ ਹੈ ਕਿ ਇਸ ਨਾਲ ਕਾਜੋਲ kajol devgan ਇੱਕ ਬੜਾ ਹੀ ਸਟਰੋੰਗ ਕਮਬੈਕ ਕਰਨ ਵਾਲੀ ਹੈ| ਇਹ ਫ਼ਿਲਮ 7 ਸਤੰਬਰ 2018 ਨੂੰ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ ਵਿੱਚ ਦਸਤਕ ਦੇਣ ਆ ਰਹੀ ਹੈ|

kajol


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network