ਧਰਮਿੰਦਰ ਅਤੇ ਹੇਮਾ ਮਾਲਿਨੀ ਇੱਕ ਵਾਰ ਫਿਰ ਬਣੇ ਨਾਨਾ ਨਾਨੀ, ਛੋਟੀ ਧੀ ਅਹਾਨਾ ਦਿਓਲ ਦੇ ਘਰ ਹੋਈਆਂ ਜੁੜਵਾ ਬੱਚੀਆਂ

written by Rupinder Kaler | November 28, 2020

ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਛੋਟੀ ਧੀ ਅਹਾਨਾ ਦਿਓਲ ਨੇ 26 ਨਵੰਬਰ ਨੂੰ ਜੁੜਵਾ ਬੱਚੀਆਂ ਨੂੰ ਜਨਮ ਦਿੱਤਾ ਹੈ। ਅਹਾਨਾ ਅਤੇ ਉਸਦੇ ਪਤੀ ਵੈਭਵ ਵੋਹਰਾ ਨੇ ਆਪਣੀਆਂ ਜੁੜਵਾ ਧੀਆਂ ਦਾ ਨਾਮ ਆਸਟਰੀਆ ਅਤੇ ਆਦੀਆ ਰੱਖਿਆ ਹੈ। ਦੋਹਾਂ ਲੜਕੀਆਂ ਦਾ ਜਨਮ ਬੀਤੀ 26 ਨਵੰਬਰ ਨੂੰ ਹੋਇਆ ਅਤੇ ਅਹਾਨਾ ਫਿਲਹਾਲ ਹਸਪਤਾਲ 'ਚ ਹੈ। hema-malini ਹੋਰ ਪੜ੍ਹੋ :

ਇਸ ਖੁਸ਼ੀ ਦੀ ਖ਼ਬਰ ਨਾਲ ਹੀ ਧਰਮਿੰਦਰ ਤੇ ਹੇਮਾ ਮਾਲਿਨੀ ਇੱਕ ਵਾਰ ਫਿਰ ਨਾਨਾ ਨਾਨੀ ਬਣ ਗਏ ਹਨ । ਦੱਸ ਦੇਈਏ ਕਿ ਅਹਾਨਾ ਅਤੇ ਵੈਭਵ ਵੋਹਰਾ ਦਾ ਵਿਆਹ 2 ਫਰਵਰੀ 2014 ਨੂੰ ਹੋਇਆ ਸੀ। ਉਨ੍ਹਾਂ ਦੇ ਪਹਿਲੇ ਬੇਟੇ ਦਾ ਜਨਮ ਜੂਨ 2015 ਵਿੱਚ ਹੋਇਆ ਸੀ। ਉਸਨੇ ਆਪਣੇ ਬੇਟੇ ਦਾ ਨਾਮ ਡਰੇਨ ਵੋਹਰਾ ਰੱਖਿਆ ਹੈ। ਅਹਾਨਾ ਨੇ ਕਦੇ ਅਭਿਨੇਤਰੀ ਵਜੋਂ ਕੰਮ ਨਹੀਂ ਕੀਤਾ ਹਾਲਾਂਕਿ ਉਸਨੇ ਫਿਲਮ 'ਗੁਜ਼ਾਰਿਸ਼' ਵਿਚ ਸੰਜੇ ਲੀਲਾ ਭੰਸਾਲੀ ਦੇ ਨਾਲ ਸਹਾਇਕ ਦੇ ਤੌਰ 'ਤੇ ਕੰਮ ਕੀਤਾ ਹੈ।
 
View this post on Instagram
 

A post shared by ?Ahana Deol Vohra (@a_tribe)

0 Comments
0

You may also like