ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ’ਤੇ ਪਹਿਲੀ ਵਾਰ ਖੁੱਲ ਕੇ ਬੋਲੀ ਹੇਮਾ ਮਾਲਿਨੀ

written by Rupinder Kaler | October 22, 2019

ਧਰਮਿੰਦਰ ਤੇ ਹੇਮਾ ਮਾਲਿਨੀ ਦੀ ਜੋੜੀ ਅੱਜ ਵੀ ਬਾਲੀਵੁੱਡ ਵਿੱਚ ਹਰ ਇੱਕ ਨੂੰ ਮਾਤ ਦਿੰਦੀ ਹੈ । ਇਸ ਜੋੜੀ ਦਾ ਪਿਆਰ ਅੱਜ ਵੀ ਬਰਕਰਾਰ ਹੈ । ਇਹ ਜੋੜੀ ਹਮੇਸ਼ਾ ਲਾਈਮ ਲਾਈਟ ਤੋਂ ਦੂਰ ਰਹੀ ਹੈ ਤੇ ਕਦੇ ਵੀ ਇਸ ਜੋੜੀ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁਲ ਕੇ ਨਹੀਂ ਬੋਲਿਆ । ਪਰ ਹੁਣ ਹੇਮਾ ਮਾਲਿਨੀ ਨੇ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਲੈ ਕੇ ਖੁੱਲ ਕੇ ਬੋਲਿਆ ਹੈ ।

https://www.instagram.com/p/BcbjZ1-h80f/

ਇੱਕ ਇੰਟਰਵਿਊ ‘ਚ ਹੇਮਾ ਨੇ ਕਿਹਾ ਕਿ ਜਿਸ ਸਮੇਂ ਉਹਨਾਂ ਨੇ ਧਰਮਿੰਦਰ ਨੂੰ ਦੇਖਿਆ ਸੀ, ੳਦੋਂ ਉਹਨਾਂ ਨੂੰ ਅਹਿਸਾਸ ਹੋਇਆ ਸੀ ਕਿ ਉਹ ਸਿਰਫ ਉਸ ਲਈ ਹੀ ਬਣੇ ਹੋਏ ਹਨ । ਪ੍ਰਕਾਸ਼ ਕੌਰ ਬਾਰੇ ਹੇਮਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ‘ਮੈਂ ਨਹੀਂ ਸੀ ਚਾਹੁੰਦੀ ਸੀ ਕਿ ਸਾਡੇ ਵਿਆਹ ਨਾਲ ਕਿਸੇ ਹੋਰ ਨੂੰ ਦੁੱਖ ਪਹੁੰਚੇ । ਉਹਨਾਂ ਦੀ ਪਹਿਲੀ ਪਤਨੀ ਤੇ ਬੱਚਿਆਂ ਨੇ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਮੇਰੀ ਦਖਲ ਅੰਦਾਜ਼ੀ ਮਹਿਸੂਸ ਨਹੀਂ ਕੀਤੀ ।

https://www.instagram.com/p/BbHruZHB9EN/

ਮੈਂ ਧਰਮਿੰਦਰ ਨਾਲ ਵਿਆਹ ਕੀਤਾ ਪਰ ਕਦੇ ਵੀ ਉਹਨਾਂ ਨੂੰ ਪਹਿਲੇ ਪਰਿਵਾਰ ਤੋਂ ਵੱਖ ਨਹੀਂ ਕੀਤਾ’ । ਜਦੋਂ ਉਹਨਾਂ ਦੀ ਖੂਬਸੂਰਤੀ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਦੇ ਵੀ ਮਹਿਸੂਸ ਨਹੀਂ ਹੋਇਆ ਕਿ ਉਹ ਖੂਬਸੂਰਤ ਹੈ । ਪਰ ਜਦੋਂ ਲੋਕ ਉਹਨਾਂ ਨੂੰ ਖੂਬਸੂਰਤ ਕਹਿੰਦੇ ਹਨ ਤਾਂ ਉਹ ਸੋਚਦੀ ਹੈ ਕਿ ਉਹ ਵਾਕਏ ਹੀ ਖੂਬਸੂਰਤ ਹੈ ।

https://www.instagram.com/p/BZ8ENxShH7u/

0 Comments
0

You may also like