Advertisment

ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ’ਤੇ ਪਹਿਲੀ ਵਾਰ ਖੁੱਲ ਕੇ ਬੋਲੀ ਹੇਮਾ ਮਾਲਿਨੀ

author-image
By Rupinder Kaler
New Update
ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ’ਤੇ ਪਹਿਲੀ ਵਾਰ ਖੁੱਲ ਕੇ ਬੋਲੀ ਹੇਮਾ ਮਾਲਿਨੀ
Advertisment
ਧਰਮਿੰਦਰ ਤੇ ਹੇਮਾ ਮਾਲਿਨੀ ਦੀ ਜੋੜੀ ਅੱਜ ਵੀ ਬਾਲੀਵੁੱਡ ਵਿੱਚ ਹਰ ਇੱਕ ਨੂੰ ਮਾਤ ਦਿੰਦੀ ਹੈ । ਇਸ ਜੋੜੀ ਦਾ ਪਿਆਰ ਅੱਜ ਵੀ ਬਰਕਰਾਰ ਹੈ । ਇਹ ਜੋੜੀ ਹਮੇਸ਼ਾ ਲਾਈਮ ਲਾਈਟ ਤੋਂ ਦੂਰ ਰਹੀ ਹੈ ਤੇ ਕਦੇ ਵੀ ਇਸ ਜੋੜੀ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁਲ ਕੇ ਨਹੀਂ ਬੋਲਿਆ । ਪਰ ਹੁਣ ਹੇਮਾ ਮਾਲਿਨੀ ਨੇ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਲੈ ਕੇ ਖੁੱਲ ਕੇ ਬੋਲਿਆ ਹੈ । https://www.instagram.com/p/BcbjZ1-h80f/ ਇੱਕ ਇੰਟਰਵਿਊ ‘ਚ ਹੇਮਾ ਨੇ ਕਿਹਾ ਕਿ ਜਿਸ ਸਮੇਂ ਉਹਨਾਂ ਨੇ ਧਰਮਿੰਦਰ ਨੂੰ ਦੇਖਿਆ ਸੀ, ੳਦੋਂ ਉਹਨਾਂ ਨੂੰ ਅਹਿਸਾਸ ਹੋਇਆ ਸੀ ਕਿ ਉਹ ਸਿਰਫ ਉਸ ਲਈ ਹੀ ਬਣੇ ਹੋਏ ਹਨ । ਪ੍ਰਕਾਸ਼ ਕੌਰ ਬਾਰੇ ਹੇਮਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ‘ਮੈਂ ਨਹੀਂ ਸੀ ਚਾਹੁੰਦੀ ਸੀ ਕਿ ਸਾਡੇ ਵਿਆਹ ਨਾਲ ਕਿਸੇ ਹੋਰ ਨੂੰ ਦੁੱਖ ਪਹੁੰਚੇ । ਉਹਨਾਂ ਦੀ ਪਹਿਲੀ ਪਤਨੀ ਤੇ ਬੱਚਿਆਂ ਨੇ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਮੇਰੀ ਦਖਲ ਅੰਦਾਜ਼ੀ ਮਹਿਸੂਸ ਨਹੀਂ ਕੀਤੀ । https://www.instagram.com/p/BbHruZHB9EN/ ਮੈਂ ਧਰਮਿੰਦਰ ਨਾਲ ਵਿਆਹ ਕੀਤਾ ਪਰ ਕਦੇ ਵੀ ਉਹਨਾਂ ਨੂੰ ਪਹਿਲੇ ਪਰਿਵਾਰ ਤੋਂ ਵੱਖ ਨਹੀਂ ਕੀਤਾ’ । ਜਦੋਂ ਉਹਨਾਂ ਦੀ ਖੂਬਸੂਰਤੀ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਦੇ ਵੀ ਮਹਿਸੂਸ ਨਹੀਂ ਹੋਇਆ ਕਿ ਉਹ ਖੂਬਸੂਰਤ ਹੈ । ਪਰ ਜਦੋਂ ਲੋਕ ਉਹਨਾਂ ਨੂੰ ਖੂਬਸੂਰਤ ਕਹਿੰਦੇ ਹਨ ਤਾਂ ਉਹ ਸੋਚਦੀ ਹੈ ਕਿ ਉਹ ਵਾਕਏ ਹੀ ਖੂਬਸੂਰਤ ਹੈ । https://www.instagram.com/p/BZ8ENxShH7u/
Advertisment

Stay updated with the latest news headlines.

Follow us:
Advertisment
Advertisment
Latest Stories
Advertisment