ਧਰਮਿੰਦਰ ਨੂੰ ਧੀ ਈਸ਼ਾ ਦਿਓਲ ਦਾ ਫ਼ਿਲਮਾਂ ’ਚ ਕੰਮ ਕਰਨਾ ਨਹੀਂ ਸੀ ਪਸੰਦ, ਧਰਮਿੰਦਰ ਦਾ ਇਸ ਤਰ੍ਹਾਂ ਬਦਲਿਆ ਮਨ

written by Rupinder Kaler | March 19, 2020

ਬਾਲੀਵੁੱਡ ਅਦਾਕਾਰ ਧਰਮਿੰਦਰ ਦਾ ਪਰਿਵਾਰ ਲਾਈਮ ਲਾਈਟ ਤੋਂ ਹਮੇਸ਼ਾ ਦੂਰ ਰਹਿੰਦਾ ਹੈ । ਹਾਲ ਹੀ ਵਿੱਚ ਹੇਮਾ ਮਾਲਿਨੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਧਰਮਿੰਦਰ ਨੂੰ ਈਸ਼ਾ ਦਿਓਲ ਦਾ ਫ਼ਿਲਮਾਂ ਵਿੱਚ ਕੰਮ ਕਰਨਾ ਤੇ ਡਾਂਸ ਕਰਨਾ ਪਸੰਦ ਨਹੀਂ ਸੀ । ਹੇਮਾ ਮਾਲਿਨੀ ਨੇ ਦੱਸਿਆ ਕਿ ‘ਈਸ਼ਾ ਦਿਓਲ ਦੀ ਬਚਪਨ ਵਿੱਚ ਰੂਚੀ ਖੇਡਾਂ ਤੇ ਡਾਂਸ ਵਿੱਚ ਸੀ । https://www.instagram.com/p/B9JHk1iHJv7/ ਜਿਸ ਤਰ੍ਹਾਂ ਅਸੀਂ ਘਰ ਵਿੱਚ ਡਾਂਸ ਕਰਦੇ ਤਾਂ ਇਸ ਨਾਲ ਸਭ ਨੂੰ ਖੁਸ਼ੀ ਹੁੰਦੀ, ਇਸ ਸਭ ਨੂੰ ਦੇਖਦੇ ਹੋਏ ਈਸ਼ਾ ਇਹ ਚਾਹੁਣ ਲੱਗੀ ਸੀ ਕਿ ਉਹ ਪ੍ਰੋਫੈਸ਼ਨਲ ਡਾਂਸਰ ਬਣੇ ਤੇ ਬਾਲੀਵੁੱਡ ਵਿੱਚ ਆਪਣਾ ਕਰੀਅਰ ਬਣਾਏ । ਪਰ ਧਰਮਿੰਦਰ ਨੂੰ ਈਸ਼ਾ ਦਾ ਡਾਂਸ ਕਰਨਾ ਤੇ ਬਾਲੀਵੁੱਡ ਵਿੱਚ ਆਉਣਾ ਪਸੰਦ ਨਹੀਂ ਸੀ ਇਸ ਤੇ ਉਹਨਾਂ ਨੇ ਇਤਰਾਜ਼ ਵੀ ਜਤਾਇਆ ਸੀ’ । https://www.instagram.com/p/B5ztaVCHFGJ/ ਇਸ ਤੋਂ ਬਾਅਦ ਹੇਮਾ ਨੇ ਕਿਹਾ ਕਿ ‘ਜਦੋਂ ਧਰਮਿੰਦਰ ਨੂੰ ਡਾਂਸ ਦੀ ਕਿਸਮ ਪਤਾ ਲੱਗੀ, ਜਿਹੜਾ ਮੈਂ ਕਰਦੀ ਹਾਂ ਜਿਸ ਦੇ ਲਈ ਮੇਰੀ ਤਾਰੀਫ ਹੁੰਦੀ ਹੈ, ਕਿਸਮਤ ਨਾਲ ਇਸੇ ਡਾਂਸ ਨੇ ਉਹਨਾਂ ਦਾ ਮਨ ਬਦਲ ਦਿੱਤਾ ਤੇ ਇਸ ਤੋਂ ਬਾਅਦ ਆਪਣੀ ਬੇਟੀ ਦਾ ਡਾਂਸ ਤੇ ਬਾਲੀਵੁੱਡ ਵਿੱਚ ਡੈਬਿਊ ਦੋਹਾਂ ਨੂੰ ਸਵੀਕਾਰ ਕਰ ਲਿਆ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਈਸ਼ਾ ਦਿਓਲ ਦੀ ਇੱਕ ਕਿਤਾਬ ਰਿਲੀਜ਼ ਹੋਈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । https://www.instagram.com/p/B4GFr99nzr9/

0 Comments
0

You may also like