23 ਅਗਸਤ ਨੂੰ ਰਿਲੀਜ਼ ਹੋਵੇਗੀ ਹੇਮਾ ਮਾਲਿਨੀ ਦੀ ਪੰਜਾਬੀ 'ਮਿੱਟੀ ਵਿਰਾਸਤ ਬੱਬਰਾਂ ਦੀ'

written by Rupinder Kaler | July 13, 2019

ਪਾਲੀਵੁੱਡ ਵਿੱਚ ਵੀ ਕਮੇਡੀ ਤੋਂ ਹੱਟਕੇ ਨਵੇਂ ਕੰਸੈਪਟ ਤੇ ਫ਼ਿਲਮਾਂ ਬਣਨ ਲੱਗੀਆ ਹਨ, ਜਿਸ ਕਰਕੇ ਪੰਜਾਬੀ ਫ਼ਿਲਮਾਂ ਦਾ ਘੇਰਾ ਹੁਣ ਵੱਡਾ ਹੁੰਦਾ ਜਾ ਰਿਹਾ ਹੈ । ਬਾਲੀਵੁੱਡ ਦੇ ਕਈ ਫ਼ਿਲਮ ਨਿਰਮਾਤਾ ਤੇ ਅਦਾਕਾਰ ਪਾਲੀਵੁੱਡ ਵੱਲ ਰੁਖ ਕਰਨ ਲੱਗੇ ਹਨ । ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਵੀ ਆਪਣੀ ਨਵੀਂ ਪੰਜਾਬੀ ਫ਼ਿਲਮ ਲੈ ਕੇ ਆ ਰਹੇ ਹਨ । ਇਸ ਫ਼ਿਲਮ ਦਾ ਪੋਸਟਰ ਸਾਹਮਣੇ ਆਇਆ ।

Hema-Malini Hema-Malini
ਇਹ ਫ਼ਿਲਮ 'ਮਿੱਟੀ ਵਿਰਾਸਤ ਬੱਬਰਾਂ ਦੀ' ਟਾਈਟਲ ਹੇਠ ਰਿਲੀਜ਼ ਕੀਤੀ ਜਾਵੇਗੀ ।'ਮਿੱਟੀ ਵਿਰਾਸਤ ਬੱਬਰਾਂ ਦੀ' ਫ਼ਿਲਮ ਰਾਹੀਂ ਹੇਮਾ ਮਾਲਿਨੀ ਪਾਲੀਵੁੱਡ ਵਿੱਚ ਪ੍ਰੋਡਿਊਸਰ ਦੇ ਤੌਰ 'ਤੇ ਐਂਟਰੀ ਕਰਨ ਜਾ ਰਹੀ ਹੈ । https://www.instagram.com/p/BzzeS4MA_qX/?utm_source=ig_embed ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਦੀ ਕਹਾਣੀ ਉਹਨਾਂ ਪੰਜ ਸਰਦਾਰਾਂ ਦੇ ਇਰਦਗਿਰਦ ਘੁੰਮਦੀ ਹੈ ਜਿਹੜੇ ਆਪਣੇ ਵਤਨ ਲਈ ਕਈ ਕੁਰਬਾਨੀਆਂ ਦਿੰਦੇ ਹਨ । ਖ਼ਬਰਾਂ ਦੀ ਮੰਨੀਏ ਤਾਂ ਇਹ ਫ਼ਿਲਮ ਗੰਭੀਰ ਵਿਸ਼ੇ ਤੇ ਬਣਾਈ ਗਈ ਹੈ । ਫ਼ਿਲਮ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਰੱਬੀ ਕੰਦੋਲਾ, ਕੁਲਜਿੰਦਰ ਸਿੱਧੂ, ਜਪਜੀ ਖਹਿਰਾ, ਜਗਜੀਤ ਸਿੱਧੂ, ਨਿਸ਼ਾਨ ਭੁੱਲਰ, ਧੀਰਜ ਕੁਮਾਰ, ਪਾਲੀ ਸੰਧੂ ਸਮੇਤ ਹੋਰ ਕਈ ਵੱਡੇ ਕਲਾਕਾਰ ਦਿਖਾਈ ਦੇਣਗੇ । https://www.instagram.com/p/Bgz656PFcRS/ ਇਹ ਫ਼ਿਲਮ ਐੱਚ.ਐੱਮ ਕਰੇਸ਼ਨ ਤੇ ਉਤਰਾ ਫੂਡ ਐਂਡ ਫੀਡ ਪ੍ਰਾਈ. ਲਿ. ਦੇ ਬੈਨਰ ਹੇਠ ਬਣ ਰਹੀ ਹੈ । ਇਹ ਫ਼ਿਲਮ 23 ਅਗਸਤ ਨੂੰ ਇਸੇ ਸਾਲ ਰਿਲੀਜ਼ ਹੋਵੇਗੀ ।

0 Comments
0

You may also like