ਗਾਇਕ ਦਿਲਜੀਤ ਦੋਸਾਂਝ ਦੇ ਹਰ ਗਾਣੇ ਤੇ ਫ਼ਿਲਮ ਦੇ ਪਿੱਛੇ ਗੁਰਪ੍ਰਤਾਪ ਕੰਗ ਨਿਭਾਉਦਾ ਹੈ ਖ਼ਾਸ ਰੋਲ, ਇਸ ਤਰ੍ਹਾਂ ਹੋਈ ਸੀ ਮੁਲਾਕਾਤ

written by Rupinder Kaler | January 30, 2020

ਗਾਇਕ ਦਿਲਜੀਤ ਦੋਸਾਂਝ ਜਿੱਥੇ ਆਪਣੇ ਗਾਣਿਆਂ ਤੇ ਫ਼ਿਲਮਾਂ ਕਰਕੇ ਜਾਣਿਆਂ ਜਾਂਦਾ ਹੈ, ਉੱਥੇ ਉਹਨਾਂ ਵੱਲੋਂ ਬੰਨੀ ਸੋਹਣੀ ਪੱਗ ਵੀ ਹਰ ਇੱਕ ਦੇ ਦਿਲ ਨੂੰ ਛੂਹ ਜਾਂਦੀ ਹੈ । ਇਸੇ ਲਈ ਤਾਂ ਦਿਲਜੀਤ ਨੇ ਗਾਣਾ ਗਾਇਆ ਸੀ ‘ਆਗੇ ਪੱਗਾਂ ਪੋਚਵੀਆਂ ਵਾਲੇ’ । ਦਰਅਸਲ ਦਿਲਜੀਤ ਦੇ ਸਿਰ ’ਤੇ ਜੋ ਸੋਹਣੀ ਪੱਗ ਸੱਜਦੀ ਹੈ, ਉਹ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਗੁਰਪ੍ਰਤਾਪ ਕੰਗ ਬੰਨਦਾ ਹੈ । ਗੁਰਪ੍ਰਤਾਪ ਪਿਛਲੇ ਕਈ ਸਾਲਾਂ ਤੋਂ ਦਿਲਜੀਤ ਦੇ ਨਾਲ ਜੁੜਿਆ ਹੋਇਆ ਹੈ । https://www.instagram.com/p/ByfU8RClZSv/ ਦਿਲਜੀਤ ਦੀਆਂ ਜਿਨ੍ਹਾਂ ਵੀ ਫ਼ਿਲਮਾਂ ਤੇ ਗਾਣੇ ਆਏ ਹਨ ਲੱਗਪਗ ਹਰ ਇੱਕ ਵਿੱਚ ਗੁਰਪ੍ਰਤਾਪ ਨੇ ਹੀ ਦਿਲਜੀਤ ਦੇ ਪੱਗ ਬੰਨੀ ਹੈ । ਗੁਰਪ੍ਰਤਾਪ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਸ ਦੀ ਦਿਲਜੀਤ ਨਾਲ ਪਹਿਲੀ ਮੁਲਾਕਾਤ ਕਿਸੇ ਦੋਸਤ ਨੇ ਕਰਵਾਈ ਸੀ । ਜਦੋਂ ਉਹ ਆਪਣੇ ਪਿੰਡ ਵਿੱਚ ਸੀ ਤਾਂ ਕਿਸੇ ਦੋਸਤ ਨੇ ਕਿਹਾ ਕਿ ਉਸ ਤੋਂ ਦਿਲਜੀਤ ਦੋਸਾਂਝ ਪੱਗ ਬੰਨਵਾਉਣਾ ਚਾਹੁੰਦੇ ਹਨ । https://www.instagram.com/p/B5fNFtXFJpW/ ਇਹ ਸੁਣਕੇ ਪਹਿਲਾਂ ਤਾਂ ਉਸ ਨੂੰ ਯਕੀਨ ਨਹੀਂ ਹੋਇਆ ਪਰ ਜਦੋਂ ਉਹ ਦਿਲਜੀਤ ਨੂੰ ਅੰਮ੍ਰਿਤਸਰ ਦੇ ਕਿਸੇ ਹੋਟਲ ਵਿੱਚ ਮਿਲਿਆ ਤਾਂ ਉਸ ਨੂੰ ਆਪਣੇ ਆਪ ਤੇ ਵਿਸ਼ਵਾਸ਼ ਨਹੀਂ ਹੋਇਆ । ਜਦੋਂ ਉਹਨਾਂ ਨੇ ਦਿਲਜੀਤ ਨੂੰ ਪੱਗ ਬੰਨੀ ਤਾਂ ਉਹਨਾਂ ਨੂੰ ਇਹ ਪੱਗ ਏਨੀਂ ਪਸੰਦ ਆਈ ਕਿ ਉਹ ਉਸ ਦਿਨ ਤੋਂ ਅੱਜ ਤੱਕ ਦਿਲਜੀਤ ਦੇ ਹਰ ਗਾਣੇ ਤੇ ਫ਼ਿਲਮ ਵਿੱਚ ਪੱਗ ਬੰਨਦੇ ਆ ਰਹੇ ਹਨ । https://www.instagram.com/p/ByfqL0bFqZX/

0 Comments
0

You may also like