ਅੰਮ੍ਰਿਤਸਰ ਦੇ ਰਹਿਣ ਵਾਲੇ ਇਸ ਸਰਦਾਰ ਦਾ ਚੱਲਦਾ ਸੀ ਬਾਲੀਵੁੱਡ 'ਚ ਸਿੱਕਾ, ਅੱਜ ਢੋਅ ਰਿਹਾ ਹੈ ਗੁੰਮਨਾਮੀ ਦਾ ਹਨੇਰਾ 

Written by  Rupinder Kaler   |  March 28th 2019 01:57 PM  |  Updated: July 29th 2019 06:41 PM

ਅੰਮ੍ਰਿਤਸਰ ਦੇ ਰਹਿਣ ਵਾਲੇ ਇਸ ਸਰਦਾਰ ਦਾ ਚੱਲਦਾ ਸੀ ਬਾਲੀਵੁੱਡ 'ਚ ਸਿੱਕਾ, ਅੱਜ ਢੋਅ ਰਿਹਾ ਹੈ ਗੁੰਮਨਾਮੀ ਦਾ ਹਨੇਰਾ 

ਬਾਲੀਵੁੱਡ ਵਿੱਚ ਗਾਇਕ ਸੁਖਵਿੰਦਰ ਨੂੰ ਹਰ ਕੋਈ ਜਾਣਦਾ ਹੈ । ਪਰ ਬਾਲੀਵੁੱਡ ਦੇ ਇਹਨਾਂ ਗਾਇਕਾਂ ਵਿੱਚੋਂ ਇੱਕ ਨਾਂ ਜਸਪਾਲ ਸਿੰਘ ਦਾ ਸੀ, ਜਿਸ ਨੇ ਗੁਜ਼ਰੇ ਜ਼ਮਾਨੇ ਵਿੱਚ ਕਈ ਹਿੱਟ ਗੀਤ ਦਿੱਤੇ ਸਨ । ਜਸਪਾਲ ਸਿੰਘ ਨੇ ਬਾਲੀਵੁੱਡ ਵਿੱਚ ਉਸ ਸਮੇਂ ਆਪਣੀ ਗਾਇਕੀ ਨਾਲ ਪਹਿਚਾਣ ਬਣਾਈ ਸੀ ਜਦੋਂ ਮਹੁੰਮਦ ਰਫ਼ੀ, ਕਿਸ਼ੋਰ, ਮੁਕੇਸ਼ ਵਰਗੇ ਗਾਇਕਾਂ ਦੀ ਤੂਤੀ ਬੋਲਦੀ ਸੀ । ਜਸਪਾਲ ਸਿੰਘ ਨੂੰ ਬਾਲੀਵੁੱਡ ਵਿੱਚ ਪਹਿਚਾਣ ਸੌਖੀ ਨਹੀਂ ਸੀ ਮਿਲੀ, ਇਸ ਲਈ ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਜਸਪਾਲ ਨੇ ਸਖਤ ਮਿਹਨਤ ਕੀਤੀ ਸੀ ।

Jaspal Singh Jaspal Singh

ਜਸਪਾਲ ਸਿੰਘ ਦਾ ਜਨਮ ਅੰਮ੍ਰਿਤਸਰ ਵਿੱਚ 1950  ਵਿੱਚ ਹੋਇਆ ਸੀ । ਜਸਪਾਲ ਨੂੰ ਬਚਪਨ ਵਿੱਚ ਹੀ ਮੁਹੰਮਦ ਰਫ਼ੀ ਦੇ ਗੀਤ ਸੁਣਨ ਦਾ ਸ਼ੌਂਕ ਸੀ ਸਕੂਲ ਤੇ ਕਾਲਜ ਦੇ ਪ੍ਰੋਗਰਾਮਾਂ ਵਿੱਚ ਉਹ ਰਫ਼ੀ ਦੇ ਹੀ ਗੀਤ ਗਾਉਂਦੇ ਸਨ । ਇਸ ਸਭ ਦੇ ਚਲਦੇ ਹੀ ਉਹਨਾਂ ਨੇ ਮਨ ਬਣਾ ਲਿਆ ਕਿ ਉਹ ਪਲੇਬੈਕ ਸਿੰਗਰ ਬਣਨਗੇ । ਪਰ ਉਹਨਾਂ ਦੇ ਪਿਤਾ ਚਾਹੁੰਦੇ ਸਨ ਕਿ ਜਸਪਾਲ ਸਿੰਘ ਆਪਣੇ ਵੱਡੇ ਭਰਾ ਵਾਂਗ ਵਕੀਲ ਬਣਨ, ਪਰ ਜਸਪਾਲ ਸਿੰਘ ਆਪਣੀ ਪੜ੍ਹਾਈ ਤੋਂ ਬਾਅਦ ਮੁੰਬਈ ਆਪਣੀ ਭੈਣ ਕੋਲ ਆ ਗਏ ।

Jaspal Singh Jaspal Singh

ਜਸਪਾਲ ਦੀ ਭੈਣ ਤੇ ਜੀਜੇ ਜਸਬੀਰ ਸਿੰਘ ਖੁਰਾਣਾ ਨੇ ਗਾਇਕ ਬਣਨ ਵਿੱਚ ਜਸਪਾਲ ਦੀ ਸਭ ਤੋਂ ਵੱਧ ਮਦਦ ਕੀਤੀ । ਜਸਪਾਲ ਦੇ ਜੀਜੇ ਨੇ ਉਹਨਾਂ ਨੂੰ ਊਸ਼ਾ ਖੰਨਾ ਨਾਲ ਮਿਲਵਾਇਆ ਸੀ । ਊਸ਼ਾ ਖੰਨਾ ਨੇ ਜਦੋਂ ਉਹਨਾਂ ਦਾ ਗਾਣਾ ਸੁਣਿਆ ਤਾਂ ਉਹ ਜਸਪਾਲ ਤੋਂ ਬਹੁਤ ਪ੍ਰਭਾਵਿਤ ਹੋਈ ਤੇ ਉਸ ਨੂੰ ਫ਼ਿਲਮ ਬੰਦਿਸ਼ ਵਿੱਚ ਗਾਣਾ ਗਾaੇਣ ਦਾ ਮੌਕਾ ਮਿਲ ਗਿਆ । ਇਹ ਗਾਣਾ ਕੁਝ ਖਾਸ ਚੱਲਿਆ ਨਹੀਂ ਜਿਸ ਕਰਕੇ ਉਹ ਵਾਪਿਸ ਅੰਮ੍ਰਿਤਸਰ ਆ ਗਏ ।

Jaspal Singh Jaspal Singh

ਪਰ ਮੁੰਬਈ ਵਿੱਚ ਉਹਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ । ਇਸ ਸਭ ਦੇ ਚਲਦੇ ਊਸ਼ਾ ਖੰਨਾ ਨੇ ਜਸਪਾਲ ਨੂੰ ਦੁਬਾਰਾ ਗਾਉਣ ਦਾ ਮੌਕਾ ਦਿੱਤਾ ਫ਼ਿਲਮ 'ਅਨਜਾਣ ਹੈ ਕੋਈ' ਵਿੱਚ, ਇਸ ਫ਼ਿਲਮ ਵਿੱਚ ਜਸਪਾਲ ਨੇ ਗਾਇਕ ਮਹਿੰਦਰ ਕਪੂਰ ਨਾਲ ਦੋਗਾਣਾ ਗਾਇਆ । ਇਸ ਗਾਣੇ ਦੇ ਬੋਲ ਸਨ ਬੇਟਾ ਖੇਲ ਨਾ ਮਟਕਾ, ਇਹ ਗਾਣਾ ਥੋੜਾ ਚੱਲਿਆ ਪਰ ਜਸਪਾਲ ਦੇ ਪਿਤਾ ਨੇ ਉਹਨਾਂ ਨੂੰ ਅੰਮ੍ਰਿਤਸਰ ਆ ਕੇ ਆਪਣੇ ਹੋਟਲ ਦਾ ਕਾਰੋਬਾਰ ਸਾਂਭਣ ਲਈ ਕਿਹਾ ।

Jaspal Singh Jaspal Singh

ਇਸ ਤੋਂ ਬਾਅਦ ਜਸਪਾਲ ਦੇ ਭਰਾ ਨੇ ਉਹਨਾਂ ਦਾ ਦਾਖਲਾ ਗਾਜੀਆਬਾਦ ਦੇ ਇੱਕ ਕਾਲਜ ਵਿੱਚ ਐੱਲ.ਐੱਲ.ਬੀ.ਦੀ ਪੜ੍ਹਾਈ ਲਈ ਕਰਵਾ ਦਿੱਤਾ । ਕਿਸੇ ਤਰ੍ਹਾਂ ਜਸਪਾਲ ਨੇ ਇਹ ਪੜ੍ਹਾਈ ਪੂਰੀ ਤਾਂ ਕਰ ਲਈ ਪਰ ਉਹਨਾਂ ਦਾ ਮਨ ਗੀਤ ਗਾਉਣ ਵਿੱਚ ਹੀ ਸੀ । ਇਸ ਤੋਂ ਬਾਅਦ ਜਸਪਾਲ ਦੇ ਪਿਤਾ ਨੇ ਅੱਕ ਕੇ, ਉਹਨਾਂ ਨੂੰ ਕਹਿ ਹੀ ਦਿੱਤਾ ਕਿ ਉਹ ਗਾਇਕੀ ਵਿੱਚ ਹੀ ਆਪਣਾ ਭਵਿੱਖ ਬਣਾਏ ।

https://www.youtube.com/watch?v=RJEhKjCjyr8

ਪਿਤਾ ਨੇ ਜਸਪਾਲ ਨੂੰ ਮੁੰਬਈ ਵਿੱਚ ਇੱਕ ਫਲੈਟ ਵੀ ਲੈ ਦਿੱਤਾ, ਪਿਤਾ ਦਾ ਦਿਲ ਰੱਖਣ ਲਈ ਜਸਪਾਲ ਨੇ ਵਕਾਲਤ ਵੀ ਸ਼ੁਰੂ ਕਰ ਦਿੱਤੀ ਤੇ ਉਹ ਮੁੰਬਈ ਵਿੱਚ ਹੀ ਪ੍ਰੈਕਟਿਸ ਕਰਨ ਲੱਗੇ । ਇਸ ਦੌਰਾਨ ਜਸਪਾਲ ਦੀ ਮੁਲਾਕਾਤ ਰਵਿੰਦਰ ਜੈਨ ਨਾਲ ਹੋਈ । ਰਵਿੰਦਰ ਜੈਨ ਨੇ ਜਸਪਾਲ ਨੂੰ ਗਾਉਣ ਦਾ ਮੌਕਾ ਦਿੱਤਾ ਫ਼ਿਲਮ ' ਗੀਤ ਗਾਤਾ ਚਲ' ਵਿੱਚ, ਇਸ ਫ਼ਿਲਮ ਵਿੱਚ ਗਾਏ ਗਾਣੇ ਸੁਪਰ ਡੁਪਰ ਹਿੱਟ ਰਹੇ ।

https://www.youtube.com/watch?v=w-OIilgyibQ

ਇਹਨਾਂ ਗਾਣਿਆਂ ਨਾਲ ਜਸਪਾਲ ਦੀ ਬਾਲੀਵੁੱਡ ਵਿੱਚ ਪਹਿਚਾਣ ਬਣ ਗਈ ਸੀ । ਇਸ ਤੋਂ ਬਾਅਦ ਸ਼ਾਮ ਤੇਰੇ ਕਿਤਨੇ ਨਾਮ, ਸਾਵਨ ਕੋ ਆਨੇ ਦੋ ਵਰਗੀਆਂ ਹੋ ਕਈ ਫ਼ਿਲਮਾਂ ਵਿੱਚ ਜਸਪਾਲ ਨੇ ਕਈ ਹਿੱਟ ਗੀਤ ਗਾਏ । ਜਸਪਾਲ ਸਿੰਘ ਦੀ ਅਵਾਜ਼ ਬਾਲੀਵੁੱਡ ਅਦਾਕਾਰ ਸਚਿਨ ਨਾਲ ਮੇਲ ਖਾਂਦੀ ਸੀ । ਇਸ ਲਈ ਸਚਿਨ ਦੀ ਹਰ ਫ਼ਿਲਮ ਵਿੱਚ ਜਸਪਾਲ ਨੇ ਹੀ ਗੀਤ ਗਾਏ ਨੇ ।

https://www.youtube.com/watch?v=zdfKb5njqtU

ਸਚਿਨ ਦੀ ਫ਼ਿਲਮ ਨਦੀਆ ਕੇ ਪਾਰ ਦੇ ਗਾਣੇ ਵੀ ਜਸਪਾਲ ਨੇ ਗਾਏ ਹਨ । ਇਸ ਫ਼ਿਲਮ ਦੇ ਗਾਣੇ ਵੀ ਸੁਪਰ ਹਿੱਟ ਰਹੇ । ਪਰ ਬਦਕਿਸਮਤੀ ਨਾਲ ਜਸਪਾਲ ਸਿੰਘ ਨੂੰ ਫ਼ਿਲਮਾਂ ਵਿੱਚ ਗਾਉਣ ਦੇ ਮੌਕੇ ਘੱਟ ਗਏ ਕਿਉਂਕਿ ਸੰਗੀਤ ਦੀ ਦੁਨੀਆਂ ਵਿੱਚ ਕਈ ਨਵੇਂ ਗਾਇਕਾਂ ਨੇ ਜਗ੍ਹਾ ਬਣਾ ਲਈ ਸੀ ।

Jaspal Singh Jaspal Singh

ਜਸਪਾਲ ਨੂੰ ਹੋਲੀ ਹੋਲੀ ਫ਼ਿਲਮਾਂ ਵਿੱਚ ਗਾਉਣ ਦੇ ਮੌਕੇ ਘੱਟਣ ਲੱਗੇ ਤੇ ਉਹਨਾਂ ਨੂੰ ਗੁੰਮਨਾਮੀ ਦਾ ਹਨੇਰਾ ਹੋਲੀ ਹੋਲੀ ਨਿਗਲ ਗਿਆ । ਜਸਪਾਲ ਸਿੰਘ ਅੱਜ ਕੱਲ੍ਹ ਮੁੰਬਈ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network