ਇਸ ਮਜਬੂਰੀ ਦੇ ਕਾਰਨ ਅਦਾਕਾਰ ਅਮਿਤਾਭ ਬੱਚਨ ਨੂੰ ਵੇਚਣੀ ਪਈ ਆਪਣੀ ਬੇਸ਼ਕੀਮਤੀ ਕਾਰ

written by Shaminder | June 24, 2022

ਸਦੀ ਦੇ ਮਹਾਨਾਇਕ ਅਮਿਤਾਭ ਬੱਚਨ (Amitabh Bachchan) ਬੇਸ਼ੱਕ ਉਮਰ ਦਰਾਜ ਹੋ ਚੁੱਕੇ ਹਨ । ਪਰ ਅੱਜ ਵੀ ਉਹ ਬਾਲੀਵੁੱਡ ‘ਚ ਸਰਗਰਮ ਹਨ । ਹੁਣ ਵੀ ਉਹ ਕਈ ਫ਼ਿਲਮਾਂ ‘ਚ ਕੰਮ ਕਰ ਰਹੇ ਹਨ ਅਤੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੇ ਹਨ । ਉਹ ਆਪਣੀ ਲਗਜ਼ਰੀ ਲਾਈਫ ਦੇ ਲਈ ਜਾਣੇ ਜਾਂਦੇ ਹਨ । ਹੁਣ ਤੱਕ ਉਹ ਅਣਗਿਣਤ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਅਤੇ ਮਹਿੰਗੀਆਂ ਗੱਡੀਆਂ ਪ੍ਰਤੀ ਉਨ੍ਹਾਂ ਦਾ ਪਿਆਰ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ ਹੈ ।

Image Source: Instagram

ਹੋਰ ਪੜ੍ਹੋ : ਅਮਿਤਾਭ ਬੱਚਨ ਤੇ ਜਯਾ ਬੱਚਨ ਦੇ ਵਿਆਹ ਦੀ ਵਰ੍ਹੇਗੰਢ ਅੱਜ, ਬਿਗ ਬੀ ਨੇ ਸ਼ੇਅਰ ਕੀਤੀ ਖੂਬਸੂਰਤ ਤਸੀਵਰ

ਉਨ੍ਹਾਂ ਦੀ ਕਾਰ ਕਲੈਕਸ਼ਨ ‘ਚ ਕਈ ਗੱਡੀਆਂ ਸ਼ਾਮਿਲ ਹਨ । ਪਰ ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਬੇਹੱਦ ਬੇਸ਼ਕੀਮਤੀ ਕਾਰ ਨੂੰ ਵੇਚਣਾ ਪਿਆ ਹੈ । ਉਹ ਵੀ ਕਿਸੇ ਮਜ਼ਬੂਰੀ ਦੇ ਕਾਰਨ।ਦਰਅਸਲ, ਅਮਿਤਾਭ ਬੱਚਨ ਨੇ ਆਪਣੀ ਕਰੋੜਾਂ ਦੀ ਐਸ ਕਲਾਸ ਮਰਸਡੀਜ਼ 30  ਲੱਖ ਵਿੱਚ ਵੇਚਣੀ  ਪਈ ਹੈ।

Amitabh Bachchan image From instagram

ਹੋਰ ਪੜ੍ਹੋ : 48 ਸਾਲਾਂ ਬਾਅਦ ਮੁੜ ਸੂਰਜ ਬੜਜਾਤਿਆ ਨਾਲ ਫ਼ਿਲਮ ਕਰਨਗੇ ਅਮਿਤਾਭ ਬੱਚਨ

ਮੀਡੀਆ ਰਿਪੋਰਟਾਂ ਮੁਤਾਬਕ ਅਮਿਤਾਭ ਬੱਚਨ ਦੀ ਕਾਰ ਨੂੰ ੧੪ ਸਾਲ ਪੂਰੇ ਹੋ ਗਏ ਹਨ ਅਤੇ ਹਰ ੧੫ ਸਾਲ ਬਾਅਦ ਕਾਰ ਦੀ ਆਰਸੀ ਦੁਬਾਰਾ ਬਣਾਉਣੀ ਪੈਂਦੀ ਹੈ ਅਤੇ ਕਾਰ ਦੀ ਕੀਮਤ ਵੀ ਘੱਟ ਜਾਂਦੀ ਹੈ। ਇਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਅਮਿਤਾਭ ਬੱਚਨ ਨੂੰ ਆਪਣੀ ਮਹਿੰਗੀ ਕਾਰ ਕੁਝ ਲੱਖਾਂ 'ਚ ਵੇਚਣੀ ਪਈ ਹੈ।ਇਸ ਕਾਰਨ ਅਮਿਤਾਭ ਬੱਚਨ ਨੂੰ ਆਪਣੀ ਇਹ ਕਾਰ ਵੇਚਣੀ ਪਈ ਹੈ।

Amitabh Bachchan image From instagram

ਹਾਲਾਂਕਿ ਇਸ ਕਾਰ ਦੇ ਨਾਲ ਉਨ੍ਹਾਂ ਦਾ ਬਹੁਤ ਜ਼ਿਆਦਾ ਲਗਾਅ ਸੀ । ਦੱਸ ਦਈਏ ਕਿ ਅਮਿਤਾਭ ਬੱਚਨ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਨੇ ਅਤੇ ਉਨ੍ਹਾਂ ਦੀ ਪਤਨੀ ਵੀ ਇੱਕ ਵਧੀਆ ਅਦਾਕਾਰਾ ਹੈ। ਇਸ ਦੇ ਨਾਲ ਹੀ ਪੁੱਤਰ ਅਭਿਸ਼ੇਕ ਬੱਚਨ ਅਤੇ ਨੂੰਹ ਐਸ਼ਵਰਿਆ ਰਾਏ ਬੱਚਨ ਵੀ ਬਾਲੀਵੁੱਡ ‘ਚ ਸਰਗਰਮ ਹਨ ।ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵਿਖਾ ਚੁੱਕੇ ਹਨ ।

 

View this post on Instagram

 

A post shared by Amitabh Bachchan (@amitabhbachchan)

You may also like