ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਅਨੂੰ ਕਪੂਰ ਨੇ ਦਿੱਤਾ ਇਸ ਤਰ੍ਹਾਂ ਦਾ ਰਿਐਕਸ਼ਨ, ਸੋਸ਼ਲ ਮੀਡੀਆ ‘ਤੇ ਹੋ ਰਹੇ ਟ੍ਰੋਲ

written by Shaminder | August 08, 2022

ਫ਼ਿਲਮ 'ਲਾਲ ਸਿੰਘ ਚੱਢਾ' (Laal Singh Chadha) ਨੂੰ ਲੈ ਕੇ ਲੋਕਾਂ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ । ਹੁਣ ਅਦਾਕਾਰ ਅਨੂੰ ਕਪੂਰ ਨੇ ਵੀ ਇਸ ਫ਼ਿਲਮ ‘ਤੇ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਕਿ ਸੋਸ਼ਲ ਮੀਡੀਆ ‘ਤੇ ਉਹ ਟ੍ਰੋਲ ਹੋਣ ਲੱਗ ਪਏ । ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਜਦੋਂ ਉਨ੍ਹਾਂ ਨੂੰ ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਬਾਰੇ ਪੁੱਛਿਆ ਗਿਆ ਕਿ ਤੁਹਾਡਾ ਫ਼ਿਲਮ ਲਾਲ ਸਿੰਘ ਚੱਢਾ ਬਾਰੇ ਕੀ ਕਹਿਣਾ ਹੈ ਤਾਂ ਇਸ ‘ਤੇ ਉਨ੍ਹਾਂ ਨੇ ਕਿਹਾ ਕਿ 'ਇਹ ਕੀ ਹੈ? ਮੈਨੂੰ ਨਹੀਂ ਪਤਾ''।

Laal singh Chadha ,

ਹੋਰ ਪੜ੍ਹੋ : ਸ਼ਿੰਦਾ ਗਰੇਵਾਲ ਨੂੰ ਆਈ ਸੀ ‘ਲਾਲ ਸਿੰਘ ਚੱਢਾ’ ਲਈ ਆਫ਼ਰ,ਪਰ ਕਰ ਦਿੱਤਾ ਸੀ ਇਨਕਾਰ, ਵਜ੍ਹਾ ਜਾਣ ਕੇ ਹਰ ਸਿੱਖ ਮਹਿਸੂਸ ਕਰੇਗਾ ਮਾਣ

ਇਸ ਤੋਂ ਬਾਅਦ ਜਦੋਂ ਕਿਸੇ ਨੇ ਉਸਨੂੰ ਕਿਹਾ ਕਿ ਹੋਰ ਫਿਲਮਾਂ 'ਤੇ ਕੋਈ ਟਿੱਪਣੀ ਨਹੀਂ ਹੈ।ਇਸ 'ਤੇ ਅੰਨੂ ਕਹਿੰਦਾ ਹੈ, 'ਕੋਈ ਟਿੱਪਣੀ ਵਾਲੀ ਗੱਲ ਨਹੀਂ ਹੈ.....' ਮੈਂ ਫਿਲਮਾਂ ਨਹੀਂ ਦੇਖਦਾ, ਨਾ ਹੀ ਤੁਸੀਂ ਗੱਲ ਖਤਮ ਕਰਦੇ ਹੋ, ਮੈਨੂੰ ਇਹ ਵੀ ਨਹੀਂ ਪਤਾ ਕਿ ਇਹ ਕੌਣ ਹੈ? ਮੈਨੂੰ ਸੱਚਮੁੱਚ ਨਹੀਂ ਪਤਾ ਕਿ ਇਹ ਕੌਣ ਹੈ।

SGPC gives nod to Aamir Khan’s look and character in 'Laal Singh Chaddha' Image Source: Instagram

ਹੋਰ ਪੜ੍ਹੋ : ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਪਸੰਦ, ਆਮਿਰ ਖ਼ਾਨ ਦੇ ਕਿਰਦਾਰ ਦੀ ਕੀਤੀ ਗਈ ਤਾਰੀਫ

ਤਾਂ ਮੈਂ ਕਿਵੇਂ ਦੱਸ ਸਕਦਾ ਹਾਂ ਕਿ ਉਹ ਕੌਣ ਹੈ? ਮੈਨੂੰ ਕੋਈ ਪਤਾ ਨਹੀਂ ਹੈ, ਗੱਲ ਖਤਮ’।ਦੱਸ ਦਈਏ ਕਿ ਫ਼ਿਲਮ ‘ਲਾਲ ਸਿੰਘ ਚੱਢਾ’ ੧੧ ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਫ਼ਿਲਮ ਨੂੰ ਲੈ ਕੇ ਆਮਿਰ ਖ਼ਾਨ ਦੇ ਪ੍ਰਸ਼ੰਸਕ ਜਿੱਥੇ ਉਤਸ਼ਾਹਿਤ ਹਨ, ਉੱਥੇ ਹੀ ਆਮਿਰ ਖ਼ਾਨ ਵੀ ਬੇਹੱਦ ਉਤਸ਼ਾਹਿਤ ਹਨ ।

ਕਿਉਂਕਿ ਕਈ ਸਾਲਾਂ ਬਾਅਦ ਆਮਿਰ ਖ਼ਾਨ ਇਹ ਫ਼ਿਲਮ ਲੈ ਕੇ ਆ ਰਹੇ ਹਨ । ਇਸ ਫ਼ਿਲਮ ਦੇ ਲਈ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ ਹੈ । ਫ਼ਿਲਮ ‘ਚ ਉਨ੍ਹਾਂ ਦੇ ਨਾਲ ਮੁੱਖ ਕਿਰਦਾਰ ‘ਚ ਕਰੀਨਾ ਕਪੂਰ ਵੀ ਨਜ਼ਰ ਆਏਗੀ ।

 

View this post on Instagram

 

A post shared by Viral Bhayani (@viralbhayani)

You may also like