
ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ (Malaika Arora) ਆਪਣੇ ਬੋਲਡ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਉਹ ਆਪਣੇ ਇਸ ਬੋਲਡ ਅੰਦਾਜ਼ ਦੇ ਕਾਰਨ ਕਈ ਵਾਰ ਟ੍ਰੋਲਰਸ ਦੇ ਨਿਸ਼ਾਨੇ ਤੇ ਵੀ ਆ ਜਾਂਦੀ ਹੈ । ਪਰ ਮਲਾਇਕਾ ਆਪਣੀ ਡ੍ਰੈਸਿੰਗ ਸੈਂਸ ਨੂੰ ਲੈ ਕੇ ਵੀ ਖੂਬ ਚਰਚਾ ‘ਚ ਰਹਿੰਦੀ ਹੈ । ਮਲਾਇਕਾ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।
ਹੋਰ ਪੜ੍ਹੋ : ਮਲਾਇਕਾ ਅਰੋੜਾ ਹਸਪਤਾਲ ‘ਚੋਂ ਹੋਈ ਡਿਸਚਾਰਜ, ਬੀਤੇ ਦਿਨ ਸੜਕ ਹਾਦਸੇ ਦਾ ਹੋਈ ਸੀ ਸ਼ਿਕਾਰ
ਮਲਾਇਕਾ ਅਰੋੜਾ ਨੇ ਕਈ ਫ਼ਿਲਮਾਂ ਦੇ ਨਾਲ-ਨਾਲ ਕਈ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ । ਪਰ ਅੱਜ ਅਸੀਂ ਤੁਹਾਨੂੰ ਮਲਾਇਕਾ ਦੀ ਫੀਸ ਬਾਰੇ ਦੱਸਾਂਗੇ ਕਿ ਉਹ ਇੱਕ ਆਈਟਮ ਨੰਬਰ ਲਈ ਕਿੰਨਾ ਪੈਸਾ ਵਸੂਲ ਕਰਦੀ ਹੈ । ਮਲਾਇਕਾ ਅਰੋੜਾ ਇੱਕ ਆਈਟਮ ਨੰਬਰ ਲਈ ਜਿੰਨਾ ਪੈਸਾ ਵਸੂਲ ਕਰਦੀ ਹੈ, ਓਨੇ ‘ਚ ਕਈ ਹੀਰੋਇਨਾਂ ਇੱਕ ਪੂਰੀ ਫ਼ਿਲਮ ਕਰ ਲੈਂਦੀਆਂ ਹਨ ।

ਹੋਰ ਪੜ੍ਹੋ : ਮਲਾਇਕਾ ਅਰੋੜਾ ਪੁੱਤਰ ਨੂੰ ਮਿਲਣ ਲਈ ਪਹੁੰਚੀ ਨਿਊ ਯਾਰਕ, ਸ਼ੇਅਰ ਕੀਤੀ ਤਸਵੀਰ
ਮੀਡੀਆ ਰਿਪੋਟਸ ਮੁਤਾਬਕ ਮਲਾਇਕਾ ਅਰੋੜਾ 1.73 ਕਰੋੜ ਰੁਪਏ ਵਸੂਲ ਕਰਦੀ ਹੈ। 2021 'ਚ ਮਲਾਇਕਾ ਦੀ ਨੈੱਟਵਰਥ 73 ਕਰੋੜ ਰੁਪਏ ਸੀ, ਜਦਕਿ 2022 'ਚ ਉਨ੍ਹਾਂ ਦੀ ਸੰਪਤੀ ਲਗਭਗ 100 ਕਰੋੜ ਰੁਪਏ ਰਹੀ ਹੈ। ਮਲਾਇਕਾ ਅਰੋੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਏਨੀਂ ਦਿਨੀਂ ਕਈ ਰਿਆਲਟੀ ਸ਼ੋਅਜ਼ ‘ਚ ਨਜ਼ਰ ਆ ਰਹੀ ਹੈ ।
ਇਸ ਤੋਂ ਇਲਾਵਾ ਕਈ ਆਈਟਮ ਸੌਂਗ ‘ਚ ਵੀ ਉਹ ਕੰਮ ਕਰ ਚੁੱਕੀ ਹੈ । ਉਹ ਅਰਜੁਨ ਕਪੂਰ ਦੇ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਕਾਫੀ ਚਰਚਾ ‘ਚ ਰਹੀ ਹੈ । ਹਾਲ ਹੀ ‘ਚ ਅਰਜੁਨ ਕਪੂਰ ਦੇ ਨਾਲ ਵਿਆਹ ਨੂੰ ਲੈ ਕੇ ਕਾਫੀ ਖ਼ਬਰਾਂ ਵਾਇਰਲ ਹੋਈਆਂ ਸਨ । ਦੋਵੇਂ ਪਿਛਲੇ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ।
View this post on Instagram