ਅਦਾਕਾਰਾ ਪੂਜਾ ਬੱਤਰਾ ਨੂੰ ਉਸ ਦੇ ਪਤੀ ਨੇ ਪਰਿਵਾਰ ਦੇ ਸਾਹਮਣੇ ਗੋਡਿਆਂ ਭਾਰ ਬੈਠ ਕੇ ਇਸ ਤਰ੍ਹਾਂ ਕੀਤਾ ਸੀ ਪ੍ਰਪੋਜ਼, ਤਸਵੀਰਾਂ ਕੀਤੀਆਂ ਸਾਂਝੀਆਂ

Written by  Shaminder   |  May 29th 2020 06:14 PM  |  Updated: May 29th 2020 06:14 PM

ਅਦਾਕਾਰਾ ਪੂਜਾ ਬੱਤਰਾ ਨੂੰ ਉਸ ਦੇ ਪਤੀ ਨੇ ਪਰਿਵਾਰ ਦੇ ਸਾਹਮਣੇ ਗੋਡਿਆਂ ਭਾਰ ਬੈਠ ਕੇ ਇਸ ਤਰ੍ਹਾਂ ਕੀਤਾ ਸੀ ਪ੍ਰਪੋਜ਼, ਤਸਵੀਰਾਂ ਕੀਤੀਆਂ ਸਾਂਝੀਆਂ

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਜਿਸ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਪੂਰੇ ਦੇਸ਼ ‘ਚ ਲਾਕਡਾਊਨ ਜਾਰੀ ਹੈ । ਸੈਲੀਬ੍ਰੇਟੀਜ਼ ਇਸ ਦੌਰਾਨ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕਰ ਰਹੇ ਹਨ ।ਫ਼ਿਲਮ ਵਿਰਾਸਤ, ਹਸੀਨਾ ਮਾਨ ਜਾਏਗੀ ਸਣੇ ਕਈ ਫ਼ਿਲਮਾਂ ‘ਚ ਕੰਮ ਕਰਨ ਵਾਲੀ ਅਦਾਕਾਰਾ ਨੇ ਆਪਣੀ ਇੱਕ ਬਹੁਤ ਹੀ ਪਿਆਰੀ ਜਿਹੀ ਤਸਵੀਰ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀ ਕਰਦੇ ਹੋਏ ਆਪਣੇ ਪਤੀ ਨਵਾਬ ਦੇ ਬਾਰੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਹ ਗੋਡਿਆਂ ਭਾਰ ਹੋ ਕੇ ਉਨ੍ਹਾਂ ਦੇ ਮਾਪਿਆਂ ਕੋਲੋਂ ਉਨ੍ਹਾਂ ਦਾ ਹੱਥ ਮੰਗਣ ਗਏ ਸਨ ।

https://www.instagram.com/p/CAt7czJjovP/

ਪੂਜਾ ਨੇ ਦੱਸਿਆ ਕਿ ਰਿਲੇਸ਼ਨਸ਼ਿਪ ਦੇ ਸ਼ੁਰੂਆਤੀ ਦੌਰ ‘ਚ ਨਵਾਬ ਮੈਨੂੰ ਏਅਰਪੋਰਟ ‘ਤੇ ਲੈਣ ਆਏ ਸਨ ਅਤੇ ਉਹ ਮੈਨੂੰ ਵਿਆਹ ਲਈ ਪ੍ਰਪੋਜ਼ ਕਰਨਾ ਚਾਹੁੰਦਾ ਸੀ ਪਰ ਕਰ ਨਹੀਂ ਸਕਿਆ ਜਿਸ ਤੋਂ ਬਾਅਦ ਉਹ ਮੇਰੇ ਮਾਤਾ ਪਿਤਾ ਨੂੰ ਮਿਲਣ ਲਈ ਦਿੱਲੀ ਆਇਆ । ਜਿਸ ਤੋਂ ਬਾਅਦ ਇਹ ਗੱਲ ਅੱਗੇ ਤੁਰੀ  ਸੀ ।

https://www.instagram.com/p/CAo2tslHnAl/

ਅਦਾਕਾਰਾ ਪੂਜਾ ਬੱਤਰਾ ਨੇ ਵੀ ਲਾਕਡਾਊਨ 'ਚ ਆਪਣੀਆਂ ਮਿੱਠੀਆਂ ਯਾਦਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਪੂਜਾ ਨੇ ਆਪਣੇ ਇੰਸਟਾਗ੍ਰਾਮ ਨੇ ਇਕ ਬਹੁਤ ਹੀ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਨ੍ਹਾਂ ਦੇ ਪਤੀ ਨਵਾਬ ਸ਼ਾਹ ਉਨ੍ਹਾਂ ਨੂੰ ਪ੍ਰਪੋਜ਼ ਕਰਦੇ ਨਜ਼ਰ ਆ ਰਹੇ ਹਨ।ਅਦਾਕਾਰਾ ਪੂਜਾ ਬੱਤਰਾ ਅਤੇ ਐਕਟਰ ਨਵਾਬ ਸ਼ਾਹ ਨੇ ਪਿਛਲੇ ਸਾਲ ਸੱਤ ਫੇਰੇ ਲੈ ਕੇ ਪਤੀ-ਪਤਨੀ ਦੇ ਰਿਸ਼ਤੇ 'ਚ ਬੱਝੇ। ਦੋਵਾਂ ਨੇ ਪਿਛਲੇ ਸਾਲ ਜੁਲਾਈ 'ਚ ਦਿੱਲੀ 'ਚ ਵਿਆਹ ਕਰਵਾਇਆ ਸੀ। ਦੱਸ ਦੇਈਏ ਕਿ ਵਿਆਹ ਤੋਂ ਪਹਿਲਾਂ ਦੋਵਾਂ ਨੇ ਇਕ-ਦੂਸਰੇ ਨੂੰ ਕਾਫੀ ਸਮੇਂ ਤਕ ਡੇਟ ਕੀਤਾ ਸੀ। ਉਥੇ ਹੀ ਹੁਣ ਪੂਜਾ ਨੇ ਤਸਵੀਰ ਸ਼ੇਅਰ ਕਰਕੇ ਦੱਸਿਆ ਕਿ ਨਵਾਬ ਨੇ ਉਸਨੂੰ ਪਰਿਵਾਰ ਦੇ ਸਾਹਮਣੇ ਕਿਵੇਂ ਪ੍ਰਪੋਜ਼ ਕੀਤਾ ਸੀ।

https://www.instagram.com/p/B_8-N_lnJ7_/

ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਨਵਾਬ ਨੇ ਪੂਜਾ ਨੂੰ ਆਪਣੇ ਪੇਰੈਂਟਸ ਦੇ ਸਾਹਮਣੇ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕੀਤਾ ਸੀ। ਪੂਜਾ ਨੇ ਇਹ ਵੀ ਲਿਖਿਆ ਕਿ ਪਰਿਵਾਰ ਦਾ ਆਸ਼ੀਰਵਾਦ ਅਤੇ ਪਿਆਰ ਹਮੇਸ਼ਾ ਸਾਡੇ ਨਾਲ ਹਮੇਸ਼ਾ ਬਣਿਆ ਰਹੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network