
ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਇਨ੍ਹੀਂ ਦਿਨੀਂ ਆਪਣੀ ਫਿਲਮ ਭੁਲ ਭੂਲਇਆ-2 ਦੀ ਕਾਮਯਾਬੀ ਦਾ ਜਸ਼ਨ ਮਨਾ ਰਹੇ ਹਨ। ਰਾਜਪਾਲ ਯਾਦਵ ਜਦੋਂ ਸਕ੍ਰੀਨ 'ਤੇ ਆਉਂਦੇ ਹਨ ਤਾਂ ਹਮੇਸ਼ਾ ਆਪਣੀ ਸ਼ਾਨਦਾਰ ਕਾਮੇਡੀ ਨਾਲ ਲੋਕਾਂ ਨੂੰ ਹਸਾਉਂਦੇ ਹਨ। ਹਾਲਾਂਕਿ ਉਨ੍ਹਾਂ ਨੇ ਕਈ ਵਾਰ ਗੰਭੀਰ ਕਿਰਦਾਰ ਵੀ ਨਿਭਾਏ ਹਨ ਪਰ ਇਸ ਵਾਰ ਉਹ ਆਪਣੀ ਆਉਣ ਵਾਲੀ ਫਿਲਮ 'ਅਰਧ' 'ਚ ਟਰਾਂਸਜੈਂਡਰ ਦੀ ਭੂਮਿਕਾ 'ਚ ਨਜ਼ਰ ਆਉਣਗੇ।

ਰਾਜਪਾਲ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇੱਕਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ 'ਅਰਧ' 'ਚ ਆਪਣੇ ਕਿਰਦਾਰ 'ਪਾਰਵਤੀ' ਬਾਰੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਹਨ। ਅਭਿਨੇਤਾ ਨੇ ਆਪਣੇ ਇੰਸਟਾਗ੍ਰਾਮ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਪਾਰਵਤੀ (ਟ੍ਰਾਂਸਜੈਂਡਰ) ਦੀ ਭੂਮਿਕਾ ਲਈ ਤਿਆਰ ਹੁੰਦੇ ਹੋਏ ਦਿਖਾਈ ਦੇ ਰਹੇ ਹਨ।

ਰਾਜਪਾਲ ਯਾਦਵ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, " 'ਪਾਰਵਤੀ ਬਨਣ ਦੀ ਯਾਤਰਾ... 10 ਜੂਨ ਨੂੰ ਰਿਲੀਜ਼ ਹੋਣ ਵਾਲੀ ਅਰਧ ਸ਼ੇਅਰ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦਾ। "
ਇਸ ਵੀਡੀਓ ਦੇ ਵਿੱਚ ਰਾਜਪਾਲ ਯਾਦਵਫਿਲਮ ਅਰਧ ਦੇ ਸੈੱਟ ਤੋਂ ਰਾਜਪਾਲ ਯਾਦਵ ਵੱਲੋਂ ਸ਼ੇਅਰ ਕੀਤੀ ਵੀਡੀਓ ਵਿੱਚ ਉਹ ਪਾਰਵਤੀ ਬਨਣ ਲਈ ਮੇਕਅਪ ਕਰਦੇ ਨਜ਼ਰ ਆ ਰਹੇ ਹਨ। ਪਾਰਵਤੀ ਦੇ ਗੈਟਅੱਪ ਲਈ ਤਿੰਨ ਤੋਂ ਚਾਰ ਲੋਕ ਉਸ ਨੂੰ ਤਿਆਰ ਕਰਦੇ ਨਜ਼ਰ ਆ ਰਹੇ ਹਨ।ਰਾਜਪਾਲ ਯਾਦਵ ਦੀ ਇਹ ਫਿਲਮ OTT ਪਲੇਟਫਾਰਮ Zee5 'ਤੇ ਰਿਲੀਜ਼ ਹੋਵੇਗੀ।

ਇਸ ਵੀਡੀਓ ਦੇ ਰਾਹੀਂ ਰਾਜਪਾਲ ਯਾਦਵ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਰਾਜਪਾਲ ਯਾਦਵ ਤੋਂ ਪਾਰਵਤੀ ਦੇ ਕਿਰਦਾਰ ਵਿੱਚ ਆਉਣ ਦੇ ਲਈ ਕਈ ਘੰਟਿਆਂ ਤੱਕ ਮੇਅਕਪ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਟੀਵੀ ਅਦਾਕਾਰਾ ਰੂਬੀਨਾ ਦਿਲੈਕ ਫਿਲਮ ਅਰਧ ਵਿੱਚ ਰਾਜਪਾਲ ਯਾਦਵ ਦੇ ਨਾਲ ਉਨ੍ਹਾਂ ਦੀ ਪਤਨੀ ਮਧੂ ਦੇ ਰੂਪ ਵਿੱਚ ਨਜ਼ਰ ਆਵੇਗੀ।ਜਿਸ ਨੇ ਛੋਟੇ ਪਰਦੇ ਦੇ ਪ੍ਰਸਿੱਧ ਸੀਰੀਅਲ 'ਸ਼ਕਤੀ' ਵਿੱਚ ਇੱਕ ਟ੍ਰਾਂਸਜੈਂਡਰ ਦਾ ਕਿਰਦਾਰ ਨਿਭਾਇਆ ਹੈ। ਅਰਧ ਵਿੱਚ ਹਿਤੇਨ ਤੇਜਵਾਨੀ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣ ਵਾਲੇ ਹਨ।

ਹੋਰ ਪੜ੍ਹੋ: ਸਿੱਧੂ ਮੂਸੇਵਾਲੇ ਦੀਆਂ 'ਡਾਊਨ ਟੂ ਅਰਥ' ਤੇ 'ਸਾਦਗੀ' ਭਰੀਆਂ ਇਹ ਤਸਵੀਰਾਂ ਜਿੱਤ ਲੈਣਗੀਆਂ ਤੁਹਾਡਾ ਦਿਲ, ਵੇਖੋ ਤਸਵੀਰਾਂ
ਫਿਲਮ 'ਚ ਰਾਜਪਾਲ ਯਾਦਵ ਸ਼ਿਵ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ, ਜੋ ਕਿ ਇਕ ਉਤਸ਼ਾਹੀ ਅਭਿਨੇਤਾ ਹੈ, ਜੋ ਹਰ ਰੋਜ਼ ਆਡੀਸ਼ਨ 'ਤੇ ਜਾਂਦਾ ਹੈ ਅਤੇ ਵੱਡਾ ਬ੍ਰੇਕ ਲੈਣ ਲਈ ਸੰਘਰਸ਼ ਕਰ ਰਿਹਾ ਹੈ, ਜਿਸ ਤੋਂ ਬਾਅਦ ਉਹ ਆਪਣੀ ਪਤਨੀ ਅਤੇ ਬੇਟੇ ਨੂੰ ਸਪੋਰਟ ਕਰਨ ਲਈ ਟਰਾਂਸਜੈਂਡਰ ਯਾਨੀ ਪਾਰਵਤੀ ਦੇ ਰੂਪ ਵਿੱਚ ਤਿਆਰ ਹੁੰਦਾ ਹੈ।
View this post on Instagram