ਸਿੱਧੂ ਦੀ ਮੌਤ ਦਾ ਦੁੱਖ ਸਾਂਝਾ ਕਰਨ ਵਾਲਿਆਂ ਦਾ ਆਉਣਾ ਜਾਰੀ, ਮਾਪਿਆਂ ਦੀ ਹਵੇਲੀ ਅੰਦਰ ਬੈਠਿਆਂ ਦੀ ਵੀਡੀਓ ਆਈ ਸਾਹਮਣੇ

written by Shaminder | June 16, 2022

ਸਿੱਧੂ ਮੂਸੇਵਾਲਾ (Sidhu Moose Wala)  ਬੇਸ਼ੱਕ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕਿਆ ਹੈ । ਪਰ ਉਸ ਦੀਆਂ ਵੀਡੀਓਜ ਅਤੇ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ । ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ । ਜਿਸ ਘਰ ਨੂੰ ਸਿੱਧੂ ਮੂਸੇਵਾਲਾ ਨੇ ਬੜੇ ਹੀ ਚਾਵਾਂ ਦੇ ਨਾਲ ਤਿਆਰ ਕਰਵਾਇਆ ਸੀ । ਉਹ ਹਵੇਲੀ ਸੁੰਨੀ ਪਈ ਹੈ ਅਤੇ ਉਸ ‘ਚ ਮਾਪੇ (Parents) ਇੱਕਲੇ ਰਹਿ ਚੁੱਕੇ ਹਨ ।

Sidhu Moose Wala had also fired two shots in retaliation image from instagram

ਹੋਰ ਪੜ੍ਹੋ : ਏਪੀ ਢਿੱਲੋਂ ਨੇ ਸਿੱਧੂ ਮੂਸੇਵਾਲਾ ਨੂੰ ਅਨੋਖੇ ਤਰੀਕੇ ਨਾਲ ਦਿੱਤੀ ਸ਼ਰਧਾਂਜਲੀ, ਵਾਰਦਾਤ ਵਾਲੇ ਦਿਨ ਦੀ ਤਸਵੀਰ ਸਾਂਝੀ ਕਰਦੇ ਹੋਏ ਦਿੱਤਾ ਇਸ ਤਰ੍ਹਾਂ ਦਾ ਪ੍ਰਤੀਕਰਮ

ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸਿੱਧੂ ਮੂਸੇਵਾਲਾ ਦੀ ਮਾਂ ਅਤੇ ਪਿਤਾ ਜੀ ਨਜਰ ਆ ਰਹੇ ਹਨ । ਮਾਂ ਦੇ ਕੋਲ ਹਾਲਾਂਕਿ ਕੁਝ ਲੋਕ ਅਫਸੋਸ ਕਰਨ ਦੇ ਲਈ ਮੌਜੂਦ ਹਨ ।

Sidhu-Moosewala , image From instagram

ਹੋਰ ਪੜ੍ਹੋ : ਮੌਤ ਤੋਂ ਬਾਅਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਾਮ ਦਰਜ ਹੋਇਆ ਇਹ ਰਿਕਾਰਡ, ਪਰ ਖੁਸ਼ੀ ਮਾਨਣ ਲਈ ਮੌਜੂਦ ਨਹੀਂ ਗਾਇਕ

ਪਰ ਇੰਝ ਲੱਗਦਾ ਹੈ ਕਿ ਮਾਂ ਤਾਂ ਹੋਰ ਹੀ ਖਿਆਲਾਂ ‘ਚ ਉਲਝੀ ਪਈ ਹੈ ਅਤੇ ਇੰਝ ਲੱਗਦਾ ਹੈ ਜਿਵੇਂ ਮਾਂ ਦੀਆਂ ਅੱਖਾਂ ਪੁੱਤ ਨੂੰ ਉਡੀਕ ਰਹੀਆਂ ਹਨ । ਪਰ ਪੁੱਤਰ ਦੀ ਆਵਾਜ ਕਿਤੇ ਵੀ ਨਜਰ ਨਹੀਂ ਆਉਂਦਾ । ਜਦੋਂਕਿ ਦੂਜੇ ਪਾਸੇ ਇੱਕ ਬੇਬਸ ਪਿਤਾ ਜੋ ਜਵਾਨ ਪੁੱਤ ਨੂੰ ਗੁਆ ਚੁੱਕਿਆ ਹੈ ਦਿਖਾਈ ਦੇ ਰਿਹਾ ਹੈ।ਮਾਪਿਆਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕੀ ਕਰਨ ।

sidhu Moose wala

ਸਿੱਧੂ ਮੂਸੇਵਾਲਾ ਨੇ ਬਹੁਤ ਹੀ ਛੋਟੀ ਉਮਰ ‘ਚ ਵੱਡਾ ਨਾਮ ਗਾਇਕੀ ਦੇ ਖੇਤਰ ‘ਚ ਬਨਾਇਆ ਸੀ । ਮੌਤ ਤੋਂ ਮਗਰੋਂ ਵੀ ਉਹ ਇੰਡਸਟਰੀ ‘ਚ ਛਾਇਆ ਹੋਇਆ ਹੈ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ੨੯ ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਇਸ ਮਾਮਲੇ ‘ਚ ਮੁਲਜਮ ਲੋਕਾਂ ਦੀ ਭਾਲ ‘ਚ ਪੁਲਿਸ ਜੁਟੀ ਹੋਈ ਹੈ ।

 

View this post on Instagram

 

A post shared by Instant Pollywood (@instantpollywood)

You may also like