ਪਸੀਨੇ ਦੀ ਬਦਬੂ ਤੋਂ ਇਸ ਤਰ੍ਹਾਂ ਪਾਓ ਛੁਟਕਾਰਾ

written by Shaminder | September 28, 2021

ਪਸੀਨੇ ਦੀ ਬਦਬੂ (sweat) ਅਕਸਰ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦੀ ਹੈ । ਗਰਮੀਆਂ ‘ਚ ਇਹ ਸਮੱਸਿਆ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ । ਜਿਸ ਕਾਰਨ ਅਕਸਰ ਲੋਕਾਂ ਨੂੰ ਕਈ ਵਾਰ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।ਅੱਜ ਅਸੀਂ ਤੁਹਾਨੂੰ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਬਾਰੇ ਦੱਸਾਂਗੇ । ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਸ ਸਕਦੇ ਹੋ ।

sweat,-min Image From Google

ਹੋਰ ਪੜ੍ਹੋ : ਮਾਣਯੋਗ ਅਦਾਲਤ ਨੇ ਹਨੀ ਸਿੰਘ ਦੀ ਮੰਨੀ ਅਪੀਲ, ਘਰੇਲੂ ਹਿੰਸਾ ਦੇ ਮਾਮਲੇ ਵਿੱਚ ਹੋਈ ਸੁਣਵਾਈ

ਸੇਬ ਦੇ ਸਿਰਕੇ ਨੂੰ ਤੁਸੀਂ ਪਸੀਨੇ ਦੀ ਬਦਬੂ ਰੋਕਣ ਲਈ ਇਸਤੇਮਾਲ ਕਰ ਸਕਦੇ ਹੋ । ਇਸ ਦੀਆਂ ਕੁਝ ਬੂੰਦਾਂ ਨੂੰ ਇੱਕ ਮੱਗ ‘ਚ ਪਾ ਕੇ ਜਿੱਥੇ ਤੁਹਾਨੂੰ ਵਧੇਰੇ ਪਸੀਨਾ ਆਉਂਦਾ ਹੈ ਉੱਥੇ ਲਗਾਓ ਇਸ ਨਾਲ ਤੁਹਾਨੂੰ ਰਾਹਤ ਮਿਲੇਗੀ । ਇਹ ਪਸੀਨੇ ਦੀ ਬਦਬੂ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ ।

sweat,,-min Image From Google

ਨਿੰਬੂ ਵੀ ਬਦਬੂ ਦੂਰ ਕਰਨ ਦਾ ਵਧੀਆ ਸਰੋਤ ਹੈ ।ਇਹ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਨਸ਼ਟ ਕਰ ਦਿੰਦਾ ਹੈ। ਪਹਿਲਾਂ ਤੁਹਾਨੂੰ ਥੋੜ੍ਹੀ ਜਲਣ ਮਹਿਸੂਸ ਹੋ ਸਕਦੀ ਹੈ, ਪਰ ਕੁਝ ਸਮੇਂ ਬਾਅਦ ਇਹ ਠੀਕ ਮਹਿਸੂਸ ਹੋਣ ਲੱਗ ਪਵੇਗਾ। ਇਹ ਗੱਲ ਧਿਆਨ ਵਿੱਚ ਰੱਖੋ ਕਿ ਜੇ ਤੁਹਾਡੇ ਸਰੀਰ ‘ਤੇ ਕੋਈ ਕੱਟ ਲੱਗਾ ਹੈ ਜਾਂ ਹੋਰ ਚਮੜੀ ਦੀ ਸਮੱਸਿਆ ਹੈ, ਤਾਂ ਇਸ ਵਿਧੀ ਨੂੰ ਨਾ ਅਪਣਾਓ।

 

0 Comments
0

You may also like