Advertisment

ਰੁੱਖੇ ਤੇ ਬੇਜਾਨ ਵਾਲਾਂ ਲਈ ਅਲਸੀ ਦੇ ਬੀਜਾਂ ਦਾ ਇਸ ਤਰ੍ਹਾਂ ਕਰੋ ਇਸਤੇਮਾਲ, ਰੁੱਖੇ ਵਾਲਾਂ ਤੋਂ ਮਿਲੇਗੀ ਰਾਹਤ

author-image
By Shaminder
New Update
ਰੁੱਖੇ ਤੇ ਬੇਜਾਨ ਵਾਲਾਂ ਲਈ ਅਲਸੀ ਦੇ ਬੀਜਾਂ ਦਾ ਇਸ ਤਰ੍ਹਾਂ ਕਰੋ ਇਸਤੇਮਾਲ, ਰੁੱਖੇ ਵਾਲਾਂ ਤੋਂ ਮਿਲੇਗੀ ਰਾਹਤ
Advertisment
ਅਲਸੀ ਦੇ ਬੀਜ (Flax Seeds)  ਸਰਦੀਆਂ ਦੇ ਵਿੱਚ ਬਹੁਤ ਹੀ ਲਾਭਦਾਇਕ ਮੰਨੇ ਜਾਂਦੇ ਹਨ । ਇਨ੍ਹਾਂ ਦੀ ਤਾਸੀਰ ਗਰਮ ਹੁੰਦੀ ਹੈ । ਜਿਸ ਕਰਕੇ ਸਰਦੀਆਂ ‘ਚ ਇਸ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਇਸ ਦੇ ਨਾਲ ਹੀ ਇਸ ਦੀਆਂ ਪਿੰਨੀਆਂ ਵੀ ਬਣਾ ਕੇ ਖਾਧੀਆ ਜਾਂਦੀਆਂ ਹਨ ।ਕਿਉਂਕਿ ਸਰਦੀਆਂ ‘ਚ ਇਹ ਸਰੀਰ ਨੂੰ ਗਰਮਾਹਟ ਦਿੰਦੀਆਂ ਹਨ । ਜਿੱਥੇ ਅਲਸੀ ਦੇ ਬੀਜ ਖਾਣ ਦੇ ਲਈ ਇਸਤੇਮਾਲ ਕੀਤੇ ਜਾਂਦੇ ਹਨ । ਉੱਥੇ ਹੀ ਇਨ੍ਹਾਂ ਦਾ ਇਸਤੇਮਾਲ ਹੋਰ ਵੀ ਕਈ ਕੰਮਾਂ ਦੇ ਲਈ ਕੀਤਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਅਲਸੀ ਦੇ ਬੀਜ਼ਾਂ ਦੇ ਫਾਇਦੇ
Advertisment
(Advantage) ਬਾਰੇ ਦੱਸਾਂਗੇ । Flax Seeds image From google ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ ‘ਚੁੰਨੀ’, ਪੋਸਟਰ ਕੀਤਾ ਸਾਂਝਾ ਸਰਦੀਆਂ ‘ਚ ਅਕਸਰ ਸਾਨੂੰ ਰੁੱਖੇ ਤੇ ਬੇਜਾਨ ਵਾਲਾਂ ਦੀ ਸ਼ਿਕਾਇਤ ਰਹਿੰਦੀ ਹੈ । ਅਜਿਹੇ ‘ਚ ਵਾਲਾਂ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਪੈਂਦੀ ਹੈ । ਅਜਿਹੇ ‘ਚ ਅਲਸੀ ਦੇ ਬੀਜ਼ ਤੁਹਾਡੇ ਲਈ ਫਾਇਦੇਮੰਦ ਰਹਿਣਗੇ । ਇਸ ਲਈ ਤੁਸੀਂ ਇਸ ਦਾ ਹੇਅਰ ਮਾਸਕ ਬਣਾ ਕੇ ਇਸ ਦਾ ਇਸਤੇਮਾਲ ਕਰ ਸਕਦੇ ਹੋ । Flax-seeds image From google ਅਲਸੀ ਦਾ ਹੇਅਰ ਮਾਸਕ ਬਣਾਉਣ ਲਈ, ਸਭ ਤੋਂ ਪਹਿਲਾਂ ਇਕ ਕਟੋਰੀ 'ਚ ਅਲਸੀ ਬੀਜ ਤੇ ਸ਼ਹਿਦ ਪਾਓ ਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ।ਇਸ ਤੋਂ ਬਾਅਦ ਇਸ ਨੂੰ ਮਿਕਸਰ 'ਚ ਪਾ ਕੇ ਪੀਸ ਲਓ।ਇਸ ਤੋਂ ਬਾਅਦ ਇਸ ਮਿਸ਼ਰਣ 'ਚ ਨਾਰੀਅਲ ਦਾ ਤੇਲ, ਅੰਡੇ ਦਾ ਸਫੇਦ ਅਤੇ ਐਲੋਵੇਰਾ ਮਿਲਾ ਕੇ ਮੁਲਾਇਮ ਪੇਸਟ ਤਿਆਰ ਕਰੋ, ਇਸ ਤੋਂ ਬਾਅਦ ਇਸ ਨੂੰ ਵਾਲਾਂ 'ਤੇ ਹਲਕਾ-ਹਲਕਾ ਲਗਾਓ ਅਤੇ ਮਸਾਜ ਕਰੋ।ਇਸ ਨੂੰ 30 ਤੋਂ 45  ਮਿੰਟ ਤਕ ਵਾਲਾਂ 'ਤੇ ਲੱਗਾ ਰਹਿਣ ਦਿਓ ਅਤੇ ਫਿਰ ਹਲਕੇ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ।ਇਸ ਪੇਸਟ ਨੂੰ ਤੁਸੀਂ ਲਗਾਤਾਰ ਇਸਤੇਮਾਲ ਕਰਕੇ ਰੁੱਖੇ ਤੇ ਬੇਜਾਨ ਵਾਲਾਂ ਤੋਂ ਛੁਟਕਾਰਾ ਪਾ ਸਕਦੇ ਹੋ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment