Digital Film Festival Awards 2022

‘ਬੈਸਟ ਸਕਰੀਨ ਪਲੇਅ’ ਕੈਟਾਗਿਰੀ ’ਚ ਆਪਣੀ ਪਸੰਦ ਦੀ ਫ਼ਿਲਮ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦਿਵਾਉਣ ਲਈ ਕਰੋ ਵੋਟ

‘ਬੈਸਟ ਸਕਰੀਨ ਪਲੇਅ’ ਕੈਟਾਗਿਰੀ ’ਚ ਆਪਣੀ ਪਸੰਦ ਦੀ ਫ਼ਿਲਮ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦਿਵਾਉਣ ਲਈ ਕਰੋ ਵੋਟ

ਪੀਟੀਸੀ ਬਾਕਸ ਆਫ਼ਿਸ ਦੀਆਂ ਫ਼ਿਲਮਾਂ ਹਰ ਇੱਕ ਦੀ ਪਹਿਲੀ ਪਸੰਦ ਹਨ । ਇਹਨਾਂ ਫ਼ਿਲਮਾਂ ਵਿੱਚੋਂ ਕੁਝ ਫ਼ਿਲਮਾਂ ਅਜਿਹੀਆਂ ਹਨ ਜਿਹੜੀਆਂ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾ ਲੈਂਦੀਆਂ ਹਨ । ਇਹਨਾਂ ਫ਼ਿਲਮਾਂ ਦਾ ਹਰ ਡਾਈਲੌਗ ਤੇ ਦ੍ਰਿਸ਼ ਲੋਕਾਂ ਨੂੰ ਬਹੁਤ ਹੀ ਪਸੰਦ ਆਉਂਦਾ ਹੈ । ਇਹਨਾਂ ਫ਼ਿਲਮਾਂ ਨੂੰ ਖ਼ਾਸ ਬਨਾਉਣ ਪਿੱਛੇ ਸਕਰੀਨ ਪਲੇਅ ਰਾਈਟਰ ਦਾ ਵੱਡਾ ਹੱਥ ਹੁੰਦਾ ਹੈ । ਇਸੇ ਤਰ੍ਹਾਂ ਦੇ ਕੁਝ ਸਕਰੀਨ ਪਲੇਅ ਰਾਈਟਰਾਂ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕਰਨ ਲਈ ਪੀਟੀਸੀ ਬਾਕਸ ਆਫ਼ਿਸ ਦੀਆਂ ਕੁਝ ਫ਼ਿਲਮਾਂ ਦੀ ਚੋਣ ਕੀਤੀ ਗਈ ਹੈ । ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਲਈ ‘ਬੈਸਟ ਸਕਰੀਨ ਪਲੇਅ’ ਕੈਟਾਗਿਰੀ ਵਿੱਚ ਜਿਨ੍ਹਾਂ ਫ਼ਿਲਮਾਂ ਨੂੰ ਰੱਖਿਆ ਗਿਆ ਹੈ, ਉਹ ਇਸ ਤਰ੍ਹਾਂ ਹਨ :-

‘ਬੈਸਟ ਸਕਰੀਨ ਪਲੇਅ’
1 ਸਕਰੀਨ ਪਲੇਅ ਰਾਈਟਰ ਫ਼ਿਲਮ
2 ਬਲਪ੍ਰੀਤ  ਹਰੀ ਚਟਨੀ
3 ਜਸਰਾਜ ਭੱਟੀ  ਮਾਤ
4 ਜਸਰਾਜ ਭੱਟੀ ਰਣਜੀਤ
5 ਜੀਤ ਮਠਾਰੂ ਤੇ ਕਰਮੂਦੀਨ ਫ਼ਲਕ  ਰੱਬ ਰਾਖਾ
6 ਗੌਰਵ ਰਾਣਾ ਚੰਨਾ ਵੇ

ਜੇਕਰ ਤੁਸੀਂ ਵੀ ‘ਬੈਸਟ ਸਕਰੀਨ ਪਲੇਅ’ ਕੈਟਾਗਿਰੀ ਵਿੱਚ ਆਪਣੀ ਪਸੰਦ ਦੀ ਫ਼ਿਲਮ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦਿਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵੋਟ ਕਰੋ । ਵੋਟ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ‘ਪੀਟੀਸੀ ਪਲੇਅ’ ਐਪ ਡਾਊਂਨਲੋਡ ਕਰੋ ।‘ਪੀਟੀਸੀ ਪਲੇਅ’ ’ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰੋ । ਫਿਰ ਇਸ ਅਵਾਰਡ ਦੀ ਕੈਟਾਗਿਰੀ ਚੁਣੋ, ਕੈਟਾਗਿਰੀ ’ਤੇ ਜਾ ਕੇ ਆਪਣੀ ਪਸੰਦ ਦੇ ਅਦਾਕਾਰ ਨੂੰ ਵੋਟ ਕਰੋ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਵਿੱਚ 15,16 ਤੇ 17 ਫਰਵਰੀ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਸਮਾਰੋਹ ਕਰਵਾਇਆ ਜਾ ਰਿਹਾ ਹੈ ।15 ਤੇ 16 ਫਰਵਰੀ ਨੂੰ ਨਵੇਂ ਅਦਾਕਾਰਾਂ ਤੇ ਫ਼ਿਲਮ ਨਿਰਮਾਤਾਵਾਂ ਲਈ ਇੱਕ ਵਰਕਸ਼ਾਪ ਲਗਾਈ ਜਾਵੇਗੀ । ਇਸ ਵਰਕਸ਼ਾਪ ਤੋਂ ਬਾਅਦ ਯਾਨੀ 17 ਫਰਵਰੀ ਨੂੰ ਬਾਕਸ ਆਫ਼ਿਸ ਫਿਲਮਾਂ ਵਿੱਚ ਵਧੀਆ ਕੰਮ ਕਰਨ ਵਾਲੇ ਕਲਾਕਾਰਾਂ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ ।

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network