ਰਣਬੀਰ ਕਪੂਰ ਨੂੰ ਮੰਗਣੀ ਪਈ ਪਤਨੀ ਆਲਿਆ ਭੱਟ ਦੇ ਫੈਨਜ਼ ਕੋਲੋਂ ਮੁਆਫੀ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | August 24, 2022

Ranbir Kapoor apologizes to Alia Fasns: ਬਾਲੀਵੁੱਡ ਕਪਲ ਰਣਬੀਰ ਕਪੂਰ ਤੇ ਆਲਿਆ ਭੱਟ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਇਸ ਦੇ ਨਾਲ ਹੀ ਦੋਵੇਂ ਜਲਦ ਹੀ ਆਪਣੀ ਨਵੀਂ ਫ਼ਿਲਮ ਬ੍ਰਹਮਾਸਤਰ ਦੇ ਵਿੱਚ ਇੱਕਠੇ ਸਕ੍ਰੀਨ ਸਪੇਸ਼ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਹਾਲ ਹੀ ਵਿੱਚ ਰਣਬੀਰ ਨੂੰ ਆਪਣੀ ਪਤਨੀ ਆਲਿਆ ਦੇ ਫੈਨਜ਼ ਕੋਲੋਂ ਮੁਆਫੀ ਮੰਗਣੀ ਪਈ, ਆਖ਼ਿਰ ਰਣਬੀਰ ਨੂੰ ਅਜਿਹਾ ਕਿਉਂ ਕਰਨਾ ਪਿਆ ਆਓ ਜਾਣਦੇ ਹਾਂ।

image From intsagram

ਹਾਲ ਹੀ 'ਚ ਇਸ ਜੋੜੇ ਨੂੰ ਫ਼ਿਲਮ ਪ੍ਰਮੋਸ਼ਨ ਲਈ ਇਕੱਠੇ ਦੇਖਿਆ ਗਿਆ ਸੀ, ਜਿੱਥੇ ਰਣਬੀਰ ਨੇ ਪਤਨੀ ਆਲਿਆ ਭੱਟ ਦੀ ਪ੍ਰੈਗਨੈਂਸੀ ਕਾਰਨ ਉਨ੍ਹਾਂ ਦੇ ਵਧਦੇ ਪੇਟ ਦਾ ਮਜ਼ਾਕ ਉਡਾਇਆ ਸੀ। ਹੁਣ ਰਣਬੀਰ ਨੇ ਆਲਿਆ ਭੱਟ ਦੇ ਫੈਨਜ਼ ਕੋਲੋਂ ਜਨਤਕ ਤੌਰ 'ਤੇ ਮੁਆਫੀ ਮੰਗ ਲਈ ਹੈ।

ਦਰਅਸਲ ਫ਼ਿਲਮ 'ਬ੍ਰਹਮਾਸਤਰ' ਦੇ ਪ੍ਰਮੋਸ਼ਨ 'ਤੇ ਰਣਬੀਰ ਨੇ ਆਲਿਆ ਭੱਟ ਦੇ ਸਾਰੇ ਫੈਨਜ਼ ਤੋਂ ਮੁਆਫੀ ਮੰਗਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਉਹ ਇਸ ਨੂੰ ਮਜ਼ਾਕ ਦੇ ਤੌਰ 'ਤੇ ਲੈ ਰਹੇ ਸਨ। ਅੰਤ ਵਿੱਚ, ਉਨ੍ਹਾਂ ਨੇ ਕਿਹਾ ਕਿ ਉਹ ਆਲਿਆ ਭੱਟ ਅਤੇ ਉਨ੍ਹਾਂ ਦੇ ਸਾਰੇ ਫੈਨਜ਼ ਤੋਂ ਉਸ ਮਾੜੇ ਮਜ਼ਾਕ ਲਈ ਮੁਆਫੀ ਮੰਗਦਾ ਹਾਂ।

image From intsagram

ਦੱਸ ਦਈਏ ਕਿ ਫ਼ਿਲਮ ਦੇ ਪ੍ਰਮੋਸ਼ਨ ਈਵੈਂਟ ਦੇ ਦੌਰਾਨ ਰਣਬੀਰ ਕਪੂਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਲਿਆ ਉੱਤੇ ਕਮੈਂਟ ਕੀਤਾ ਸੀ। ਨਿਰਦੇਸ਼ਕ ਆਯਾਨ ਮੁਖਰਜੀ ਨਾਲ ਇੱਕ ਲਾਈਵ ਸੈਸ਼ਨ ਰਾਹੀਂ ਆਪਣੀ ਫ਼ਿਲਮ 'ਬ੍ਰਹਮਾਸਤਰ' ਦਾ ਪ੍ਰਚਾਰ ਕਰਨ ਲਈ ਇਕੱਠੇ ਪਹੁੰਚੇ।

ਇਸ ਦੌਰਾਨ ਜਦੋਂ ਰਣਬੀਰ ਨੂੰ ਪੁੱਛਿਆ ਗਿਆ ਕਿ ਉਹ ਫ਼ਿਲਮ ਦੇ ਪ੍ਰਚਾਰ ਲਈ ਸ਼ਹਿਰ ਦੇ ਦੌਰੇ 'ਤੇ ਕਿਉਂ ਨਹੀਂ ਜਾ ਰਹੇ ਹਨ। ਆਲਿਆ ਨੇ ਜਵਾਬ ਦਿੱਤਾ, 'ਅਸੀਂ ਫ਼ਿਲਮ ਨੂੰ ਪ੍ਰਮੋਟ ਕਰਾਂਗੇ ਅਤੇ ਅਸੀਂ ਹਰ ਜਗ੍ਹਾ ਹੋਵਾਂਗੇ ਪਰ ਜੇਕਰ ਤੁਸੀਂ ਇਹ ਸਵਾਲ ਪੁੱਛ ਰਹੇ ਹੋ ਕਿ ਅਸੀਂ ਹਰ ਜਗ੍ਹਾ ਕਿਉਂ ਨਹੀਂ ਜਾ ਰਹੇ ਹਾਂ, ਫਿਲਹਾਲ ਸਾਡਾ ਧਿਆਨ ਕਿਤੇ ਹੋਰ ਹੈ।'

ਰਣਬੀਰ ਨੇ ਆਲਿਆ ਦੇ ਇਸ ਮਾਮਲੇ 'ਤੇ ਆਪਣੀ ਪਤਨੀ ਦੇ ਬੇਬੀ ਬੰਪ ਵੱਲ ਇਸ਼ਾਰਾ ਕਰਦੇ ਹੋਏ ਕਿਹਾ, 'ਠੀਕ ਹੈ, ਮੈਂ ਕਹਿ ਸਕਦਾ ਹਾਂ ਕਿ ਕੋਈ ਹੌਲੀ-ਹੌਲੀ ਫੈਲ ਰਿਹਾ ਹੈ।' ਅਭਿਨੇਤਾ ਦੇ ਇਸ ਕਮੈਂਟ 'ਤੇ ਆਲਿਆ ਨੇ ਉਨ੍ਹਾਂ ਵੱਲ ਦੇਖਿਆ, ਜਿਸ ਤੋਂ ਬਾਅਦ ਰਣਬੀਰ ਨੇ ਕਿਹਾ ਕਿ ਉਹ ਸਿਰਫ ਮਜ਼ਾਕ ਕਰ ਰਹੇ ਸਨ। ਹਾਲਾਂਕਿ ਇਸ ਮਜ਼ਾਕ ਕਾਰਨ ਰਣਬੀਰ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸ਼ਿਕਾਰ ਵੀ ਹੋਣਾ ਪਿਆ।

image From intsagram

ਹੋਰ ਪੜ੍ਹੋ: ਕੀ ਪਾਪਾ ਬਨਣ ਵਾਲੇ ਨੇ ਫ਼ਰਹਾਨ ਅਖ਼ਤਰ? ਅਦਾਕਾਰ ਦੀ ਪੋਸਟ ਵੇਖ ਦੁਚਿੱਤੀ 'ਚ ਪਏ ਫੈਨਜ਼

ਦੱਸ ਦੇਈਏ ਕਿ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਸ਼ਮਸ਼ੇਰਾ' ਬਾਕਸ ਆਫਿਸ 'ਤੇ ਧਮਾਲ ਮਚਾਉਣ ਤੋਂ ਬਾਅਦ ਫ਼ਿਲਮ 'ਬ੍ਰਹਮਾਸਤਰ' ਤੋਂ ਕਾਫੀ ਉਮੀਦਾਂ ਹਨ। ਹੁਣ ਕਲਾਕਾਰ ਫ਼ਿਲਮ ਦੀ ਪ੍ਰਮੋਸ਼ਨ ਲਈ ਰਵਾਨਾ ਹੋ ਗਏ ਹਨ। ਰਣਬੀਰ ਕਪੂਰ ਸਭ ਤੋਂ ਪਹਿਲਾਂ ਚੇਨਈ ਗਏ ਸਨ। ਇੱਥੇ ਉਹ ਇਕੱਲੇ ਨਹੀਂ ਸਗੋਂ ਸਾਊਥ ਫ਼ਿਲਮ ਇੰਡਸਟਰੀ ਦੇ ਦਮਦਾਰ ਨਿਰਦੇਸ਼ਕ ਐੱਸਐੱਸ ਰਾਜਾਮੌਲੀ ਅਤੇ ਸਾਊਥ ਸੁਪਰਸਟਾਰ ਨਾਗਾਰਜੁਨ ਦੇ ਨਾਲ ਪਹੁੰਚੇ ਹਨ।

 

View this post on Instagram

 

A post shared by Ranbir Kapoor✨ (@ranbirkapoor143_)

You may also like