ਇਸ ਪੁਰਾਣੀ ਤਸਵੀਰ ‘ਚ ਛੁਪਿਆ ਹੈ ਬਾਲੀਵੁੱਡ ਐਕਟਰ, ਕਪੂਰ ਖਾਨਦਾਨ ਨਾਲ ਰੱਖਦਾ ਹੈ ਸਬੰਧ, ਕੀ ਤੁਸੀਂ ਪਹਿਚਾਣਿਆ?

written by Lajwinder kaur | September 23, 2021

ਪੁਰਾਣੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਹਮੇਸ਼ਾ ਖਿੱਚ ਦਾ ਕੇਂਦਰ ਰਹਿੰਦੀਆਂ ਨੇ। ਜ਼ਿਆਦਾਤਰ ਮਨੋਰੰਜਨ ਜਗਤ ਦੇ ਨਾਲ ਜੁੜੇ ਹੋਏ ਕਲਾਕਾਰਾਂ ਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਨੇ। ਇਸ ਵਾਰ ਸੋਸ਼ਲ ਮੀਡੀਆ ਉੱਤੇ ਬਾਲੀਵੁੱਡ ਐਕਟਰ ਦੀ ਇੱਕ ਪੁਰਾਣੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ :ਭੰਗੜੇ ਨੂੰ ਪਿਆਰ ਕਰਨ ਵਾਲਿਆਂ ਲਈ ਰਿਲੀਜ਼ ਹੋਇਆ ਨਿੰਜਾ ਦਾ ਨਵਾਂ ਗੀਤ ‘Na Puch Ke’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਭਲਾ ਤੁਸੀਂ ਪਹਿਚਾਣ ਪਾਏ ਇਸ ਐਕਟਰ ਨੂੰ, ਚੱਲੋ ਅਸੀਂ ਦੱਸ ਦਿੰਦੇ ਹਾਂ ਇਹ ਹੈ ਅਰਜੁਨ ਕਪੂਰ Arjun Kapoor। ਜੀ ਹਾਂ ਇਨ੍ਹਾਂ ਛੋਟੇ ਬੱਚਿਆਂ ‘ਚੋਂ ਜਿਸ ਬੱਚੇ ਨੇ ਆਪਣੇ ਹੱਥਾਂ ਚ ਦੋ ਰਸ ਚੁੱਕੇ ਹੋਏ ਨੇ ਉਹ ਬੱਚਾ ਹੋਰ ਕੋਈ ਨਹੀਂ ਸਗੋਂ ਅਰਜੁਨ ਕਪੂਰ ਹੈ। ਅਰਜੁਨ ਕਪੂਰ ਦੇ ਨਾਲ ਇਸ ਤਸਵੀਰ ਚ ਇੱਕ ਛੋਟੀ ਬੱਚੀ ਵੀ ਨਜ਼ਰ ਆ ਰਹੀ ਹੈ ਉਹ ਸੋਨਮ ਕੂਪਰ ਹੈ। ਬਚਪਨ ਦੀ ਇਸ ਤਸਵੀਰ ਨੂੰ ਐਕਟਰ ਅਰਜੁਨ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਕੀਤਾ ਹੈ। ਪ੍ਰਸ਼ੰਸਕਾਂ ਅਤੇ ਕਲਾਕਾਰਾਂ ਵੱਲੋਂ ਇਸ ਤਸਵੀਰ ਨੂੰ ਪਸੰਦ ਵੀ ਕੀਤਾ ਜਾ ਰਿਹਾ ਹੈ ਤੇ ਵੱਡੀ ਗਿਣਤੀ ‘ਚ ਕਮੈਂਟ ਵੀ ਆ ਰਹੇ ਨੇ।

inside image of arjun kapoor childhood image-min image source-instagram

ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਅਰਜੁਨ ਕਪੂਰ ਨੇ ਲਿਖਿਆ, 'ਹੈਪੀ ਬਰਥਡੇਡ ਅਕਸ਼ੈ ਮਾਰਵਾਹ !!! ਸਮਾਂ ਖੰਭਾਂ ਨਾਲ ਉੱਡਦਾ ਹੈ ਪਰ ਬੰਧਨ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੁੰਦਾ ਹੈ ... ਧਿਆਨ ਦੇਣ ਵਾਲੀ ਇੱਕ ਹੋਰ ਮਹੱਤਵਪੂਰਣ ਗੱਲ ਇਹ ਹੈ ਕਿ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਇਹ ਰਸ ਉਸ ਨਾਲ ਸਾਂਝਾ ਕੀਤਾ ਜਿਸਨੂੰ ਉਹ ਦੇਖ ਰਿਹਾ ਹੈ’

ਹੋਰ ਪੜ੍ਹੋ : ਜਗਦੀਪ ਸਿੱਧੂ ਹੋਏ ਭਾਵੁਕ, ਕਿਹਾ-‘ਲੋਕ ਕਹਿੰਦੇ ਸੀ ਕਿ ਕੰਡਕਟਰ ਬਣੇਗਾ, "ਕਿਸਮਤ" ਨੇ ਬਣਾਇਆ ਡਾਇਰੈਕਟਰ’

Arjun Kapoor Posted Love Note For Malaika Arora On Instagram image source-instagram

ਦੱਸ ਦਈਏ ਅਰਜੁਨ ਕਪੂਰ, ਸੈਫ ਅਲੀ ਖਾਨ, ਜੈਕਲੀਨ ਫਰਨਾਂਡੀਜ਼ ਅਤੇ ਯਾਮੀ ਗੌਤਮ ਦੀ ਫ਼ਿਲਮ 'ਭੂਤ ਪੁਲਿਸ' ਹਾਲ ਹੀ ‘ਚ ਰਿਲੀਜ਼ ਹੋਈ ਹੈ। ਇਹ ਫਿਲਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਈ ਹੈ । ਫ਼ਿਲਮ ਨੂੰ ਹੌਟਸਟਾਰ 'ਤੇ ਚੰਗਾ ਹੁੰਗਾਰਾ ਮਿਲਿਆ ਹੈ। ਅਰਜੁਨ ਕਪੂਰ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

 

View this post on Instagram

 

A post shared by Arjun Kapoor (@arjunkapoor)

0 Comments
0

You may also like