ਇਸ ਤਸਵੀਰ ‘ਚ ਛਿਪੇ ਹਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ, ਤਸਵੀਰ ਸੋਸ਼ਲ ਮੀਡੀਆ ‘ਤੇ ਕੀਤੀ ਜਾ ਰਹੀ ਖੂਬ ਪਸੰਦ

written by Shaminder | March 02, 2021

ਪੰਜਾਬੀ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਤਸਵੀਰ ਵਿਖਾਉਣ ਜਾ ਰਹੇ ਹਾਂ ।

nimrat Image from Nimrat Khaira’s instagram

ਹੋਰ ਪੜ੍ਹੋ : ਸਰਦੂਲ ਸਿਕੰਦਰ ਦਾ ਭੋਗ ਅਤੇ ਅੰਤਿਮ ਅਰਦਾਸ 7 ਮਾਰਚ ਨੂੰ ਹੋਵੇਗੀ , ਪੁੱਤਰ ਅਲਾਪ ਸਿਕੰਦਰ ਨੇ ਦਿੱਤੀ ਜਾਣਕਾਰੀ

kaur b Image from kaur b’s instagram

ਜਿਸ ‘ਚ ਕਈ ਪੰਜਾਬੀ ਸਿਤਾਰੇ ਤੁਹਾਨੂੰ ਨਜ਼ਰ ਆਉਣਗੇ। ਇਸ ਤਸਵੀਰ ‘ਚ ਕੌਰ ਬੀ, ਨਿਮਰਤ ਖਹਿਰਾ ਅਤੇ ਗੁਰਨਾਮ ਭੁੱਲਰ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਇਹ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੋ ਜਾਵੇਗਾ ਕਿ ਇਹ ਉਹੀ ਪੰਜਾਬੀ ਸਿਤਾਰੇ ਹਨ ।

gurnam Bhullar Image from Gurnam Bhullar’s instagram

ਜੋ ਅੱਜ ਹਰ ਕਿਸੇ ਦੇ ਦਿਲ ‘ਤੇ ਰਾਜ ਕਰ ਰਹੇ ਹਨ । ਡਾਇਮੰਡ ਸਟਾਰ ਗੁਰਨਾਮ ਭੁੱਲਰ ਨੇ ਆਪਣੇ ਗੀਤਾਂ ਦੇ ਨਾਲ ਵੱਖਰੀ ਪਛਾਣ ਬਣਾਈ ਹੈ ਅਤੇ ਉਹ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ ਤੇ ਆਉਣ ਵਾਲੇ ਦਿਨਾਂ ‘ਚ ਸੋਨਮ ਬਾਜਵਾ ਦੇ ਨਾਲ ਉਹ ‘ਮੈਂ ਵਿਆਹ ਨਹੀਂ ਕਰੌਂਣਾ ਤੇਰੇ ਨਾਲ’ ‘ਚ ਵਿਖਾਈ ਦੇਣਗੇ ।ਇਸ ਤੋਂ ਇਲਾਵਾ ਨਿਮਰਤ ਖਹਿਰਾ ਵੀ ਇੱਕ ਤੋਂ ਬਾਅਦ ਇੱਕ ਹਿੱਟ ਪੰਜਾਬੀ ਗੀਤ ਦੇ ਰਹੇ ਹਨ । ਉਹ ਹੁਣ ਦਿਲਜੀਤ ਦੋਸਾਂਝ ਦੇ ਨਾਲ ਜੋੜੀ ਫ਼ਿਲਮ ‘ਚ ਵਿਖਾਈ ਦੇਣਗੇ ।

 

0 Comments
0

You may also like