ਇਸ ਤਸਵੀਰ ‘ਚ ਛਿਪਿਆ ਹੈ ਮਸ਼ਹੂਰ ਰੈਪਰ, ਕੀ ਤੁਸੀਂ ਪਛਾਣਿਆ !

written by Shaminder | September 16, 2021

ਬਾਦਸ਼ਾਹ (Badshah) ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ । ਉਨ੍ਹਾਂ ਨੇ ਅਨੇਕਾਂ ਹੀ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਹਾਲ ਹੀ ‘ਚ ਉਸ ਦਾ ਗੀਤ ਪਾਣੀ ਪਾਣੀ ਆਇਆ ਹੈ । ਜੋ ਕਿ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਬਾਲੀਵੁੱਡ ਦੇ ਲਈ ਵੀ ਉਨ੍ਹਾਂ ਨੇ ਕਈ ਗੀਤ ਕੱਢੇ ਹਨ ਜੋ ਕਿ ਕਾਫੀ ਪਸੰਦ ਕੀਤੇ ਗਏ । ਅੱਜ ਅਸੀਂ ਤੁਹਾਨੂੰ ਉਸ ਦੀ ਇੱਕ ਪੁਰਾਣੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ‘ਚ ਤੁਹਾਨੂੰ ਕਲਾਕਾਰ ਦੀ ਪਛਾਣ ਕਰਨਾ ਵੀ ਮੁਸ਼ਕਿਲ ਹੋਵਗੀ ।

Badshah -min Image From Instagram

ਹੋਰ ਪੜ੍ਹੋ : ਰਣਜੀਤ ਬਾਵਾ ਦੀ ਨਵੀਂ ਫ਼ਿਲਮ ‘ਪ੍ਰਾਹੁਣਾ-2’ ਦੀ ਸ਼ੂਟਿੰਗ ਹੋਈ ਸ਼ੁਰੂ, ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਤਸਵੀਰ ‘ਚ ਬਾਦਸ਼ਾਹ ਕਾਫੀ ਪਤਲੇ ਦਿਖਾਈ ਦੇ ਰਹੇ ਹਨ ।ਉਨ੍ਹਾਂ ਦੇ ਮੂੰਹ ‘ਤੇ ਹਲਕੀ ਦਾੜ੍ਹੀ ਹੈ । ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਬਾਦਸ਼ਾਹ ਇੰਜੀਨਅਰਿੰਗ ਕਰ ਰਹੇ ਸਨ ।

Badshah,, -min Image From Instagram

ਦੱਸ ਦਈਏ ਕਿ ਆਪਣੇ ਨਾਂਅ ਬਾਰੇ ਖੁਲਾਸਾ ਕਰਦੇ ਹੋਏ ਬਾਦਸ਼ਾਹ ਦੱਸਦੇ ਹਨ ਕਿ ਬਚਪਨ 'ਚ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦਾ ਨਾਂਅ ਪ੍ਰਿੰਸ ਰੱਖਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਖੇਤਰ 'ਚ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਂਅ ਬਾਦਸ਼ਾਹ ਰੱਖਿਆ ਸੀ ।

 

View this post on Instagram

 

A post shared by Voompla (@voompla)

ਉਨ੍ਹਾਂ ਦੇ ਮਾਪੇ ਚਾਹੁੰਦੇ ਸਨ ਕਿ ਉਹ ਗਾਇਕੀ ਦੇ ਖੇਤਰ ਨੂੰ ਛੱਡ ਕੇ ਕੋਈ ਨੌਕਰੀ ਕਰਨ । ਕਿਉਂਕਿ ਉਨ੍ਹਾਂ ਨੂੰ ਇਹ ਸ਼ੰਕਾ ਸੀ ਕਿ ਪੰਜਾਬੀ ਗਾਇਕੀ 'ਚ ਬਹੁਤ ਸਾਰੇ ਗਾਇਕ ਸਰਗਰਮ ਹਨ । ਜਿਸ ਕਾਰਨ ਉਨ੍ਹਾਂ ਨੇ ਮਾਪਿਆਂ ਨੂੰ ਲੱਗਦਾ ਸੀ ਕਿ ਉਹ ਗਾਇਕੀ ਦੇ ਖੇਤਰ 'ਚ ਸ਼ਾਇਦ ਹੀ ਕਾਮਯਾਬ ਹੋ ਸਕਣ । ਪਰ ਬਾਦਸ਼ਾਹ ਆਪਣੇ ਕੰਮ 'ਚ ਜੁਟੇ ਰਹੇ ਅਤੇ ਆਖਿਰਕਾਰ ਉਨ੍ਹਾਂ ਨੂੰ ਕਾਮਯਾਬੀ ਵੀ ਮਿਲੀ ।

0 Comments
0

You may also like