ਇਸ ਤਸਵੀਰ ‘ਚ ਛਿਪਿਆ ਹੈ ਅੱਜ ਦਾ ਪ੍ਰਸਿੱਧ ਸਮਾਜ ਸੇਵੀ ‘ਤੇ ਗਾਇਕ, ਕੀ ਤੁਸੀਂ ਪਛਾਣਿਆ ਕੌਣ ਹਨ ਇਹ !

Written by  Shaminder   |  September 16th 2020 10:17 AM  |  Updated: September 16th 2020 12:56 PM

ਇਸ ਤਸਵੀਰ ‘ਚ ਛਿਪਿਆ ਹੈ ਅੱਜ ਦਾ ਪ੍ਰਸਿੱਧ ਸਮਾਜ ਸੇਵੀ ‘ਤੇ ਗਾਇਕ, ਕੀ ਤੁਸੀਂ ਪਛਾਣਿਆ ਕੌਣ ਹਨ ਇਹ !

ਗਾਇਕ ਅਤੇ ਸਮਾਜ ਸੇਵੀ ਅਨਮੋਲ ਕਵਾਤਰਾ ਗਾਇਕੀ ਦੇ ਨਾਲ-ਨਾਲ ਸਮਾਜ ਸੇਵਾ ਲਈ ਵੀ ਜਾਣੇ ਜਾਂਦੇ ਹਨ । ਉਹ ਆਪਣੀ ਗਾਇਕੀ ਨਾਲੋਂ ਜ਼ਿਆਦਾ ਸਮਾਜ ਸੇਵਾ ਲਈ ਜਾਣੇ ਜਾਂਦੇ ਹਨ ।ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਅਨਮੋਲ ਕਵਾਤਰਾ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਨੇ ।

ਹੋਰ ਪੜ੍ਹੋ:ਅਨਮੋਲ ਕਵਾਤਰਾ ਨੇ ਆਪਣੇ ਇਸ ਖ਼ਾਸ ਦਿਨ ‘ਤੇ ਇਨ੍ਹਾਂ ਖ਼ਾਸ ਨੌਜਵਾਨਾਂ ਨਾਲ ਇੰਝ ਕੀਤਾ ਇਨਜੁਆਏ,ਵੀਡੀਓ ਕੀਤਾ ਸਾਂਝਾ

anmol anmol

ਇਸ ਤਸਵੀਰ ‘ਚ ਉਹ ਮੂੰਹ ਬਣਾਈ ਰੋਂਦੇ ਹੋਏ ਨਜ਼ਰ ਆ ਰਹੇ ਨੇ ।ਉਨ੍ਹਾਂ ਦੀ ਇਸ ਤਸਵੀਰ ‘ਤੇ ਫੈਨਸ ਵੱਲੋਂ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਨੇ । ਅਨਮੋਲ ਕਵਾਤਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ਇੱਕ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ ।

anmol kwatra anmol kwatra

ਇਸ ਤੋਂ ਪਹਿਲਾਂ ਉਹ ਗਿੱਪੀ ਗਰੇਵਾਲ ਦੇ ਨਾਲ ‘ਇੱਕ ਸੰਧੂ ਹੁੰਦਾ ਸੀ’ਫ਼ਿਲਮ ‘ਚ ਵਿਖਾਈ ਦੇ ਚੁੱਕੇ ਹਨ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ।

 

View this post on Instagram

 

Ayeeee???????

A post shared by Anmol Kwatra (@anmolkwatra96) on

ਜਿਸ ਦੀ ਸ਼ੂਟਿੰਗ ਕੋਰੋਨਾ ਵਾਇਰਸ ਕਰਕੇ ਲਗਾਤਾਰ ਟਲਦੀ ਆ ਰਹੀ ਹੈ ।ਪਰ ਸਮਾਜ ਦੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਉਹ ਹਮੇਸ਼ਾ ਅੱਗੇ ਆਉਂਦੇ ਹਨ । ਭਾਵੇਂ ਕਿਸੇ ਬਿਮਾਰ ਦਾ ਇਲਾਜ ਕਰਵਾਉਣਾ ਹੋਵੇ ਜਾਂ ਫਿਰ ਲੋੜਵੰਦ ਨੂੰ ਕਿਸੇ ਚੀਜ਼ ਦੀ ਜ਼ਰਰੂਤ ਹੋਵੇ ਉਹ ਹਮੇਸ਼ਾ ਸਰਗਰਮ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network