ਗਾਇਕ ਰਣਜੀਤ ਰੰਧਾਵਾ ਦੀ ਆਵਾਜ਼ ‘ਚ ਨਵਾਂ ਗੀਤ ‘ਹਾਈ ਰੇਟਡ ਨਖਰਾ’ ਹੋਇਆ ਰਿਲੀਜ਼

Written by  Shaminder   |  March 12th 2020 05:31 PM  |  Updated: March 12th 2020 05:31 PM

ਗਾਇਕ ਰਣਜੀਤ ਰੰਧਾਵਾ ਦੀ ਆਵਾਜ਼ ‘ਚ ਨਵਾਂ ਗੀਤ ‘ਹਾਈ ਰੇਟਡ ਨਖਰਾ’ ਹੋਇਆ ਰਿਲੀਜ਼

ਗਾਇਕ ਰਣਜੀਤ ਰੰਧਾਵਾ ਦੀ ਆਵਾਜ਼ ‘ਚ ਨਵਾਂ ਗੀਤ ‘ਹਾਈ ਰੇਟਡ ਨਖਰਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸੰਨੀ ਗਿੱਲ ਨੇ ਲਿਖੇ ਹਨ । ਜਦੋਂਕਿ ਮਿਊਜ਼ਿਕ ਨਿਕਸਨ ਵੱਲੋਂ ਦਿੱਤਾ ਗਿਆ ਹੈ । ਗੀਤ ‘ਚ ਉਸ ਮੁਟਿਆਰ ਦੇ ਨਖਰੇ ਦੀ ਗੱਲ ਕੀਤੀ ਗਈ ਹੈ, ਜਿਸ ਨੂੰ ਇੱਕ ਗੱਭਰੂ ਬਹੁਤ ਪਸੰਦ ਕਰਦਾ ਹੈ ਅਤੇ ਉਸ ਨਾਲ ਦੋਸਤੀ ਕਰਨ ਦੀਆਂ ਤਰਕੀਬਾਂ ਘੜਦਾ ਰਹਿੰਦਾ ਹੈ ।

ਹੋਰ ਵੇਖੋ:ਰਣਜੀਤ ਬਾਵਾ ਨੇ ਦੱਸਿਆ ਉਨ੍ਹਾਂ ਦੀ ਕਾਮਯਾਬੀ ਦੇ ਪਿੱਛੇ ਕਿਸ ਦਾ ਹੈ ਹੱਥ, ਤਸਵੀਰ ਕੀਤੀ ਸਾਂਝੀ

ਇਹ ਗੱਭਰੂ ਉਸ ਮੁਟਿਆਰ ਦੇ ਸੁਫ਼ਨਿਆਂ ਵਿੱਚ ਹੀ ਗੁਆਚਿਆ ਰਹਿੰਦਾ ਹੈ । ਗੀਤ ਨੂੰ ਪੀਟੀਸੀ ਪੰਜਾਬੀ ‘ਤੇ ਐਕਸਕਲਿਊਸਿਵ ਚਲਾਇਆ ਜਾ ਰਿਹਾ ਹੈ । ਇਸ ਤੋਂ ਪਹਿਲਾਂ ਵੀ ਪੀਟੀਸੀ ਪੰਜਾਬੀ ‘ਤੇ ਕਈ ਨਵੇਂ ਗਾਇਕਾਂ ਨੂੰ ਲਾਂਚ ਕੀਤਾ ਗਿਆ ਹੈ ।ਆਏ ਦਿਨ ਪੀਟੀਸੀ ਪੰਜਾਬੀ ‘ਤੇ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network