Advertisment

ਇਹ ਹਨ ਭਾਰਤ ਦੇ ਸਭ ਤੋਂ ਮਹਿੰਗੇ ਗੀਤਕਾਰ, ਇੱਕ ਗਾਣਾ ਲਿਖਣ ਦੀ ਲੈਂਦੇ ਹਨ ਏਨੀਂ ਫ਼ੀਸ

author-image
By Rupinder Kaler
New Update
ਇਹ ਹਨ ਭਾਰਤ ਦੇ ਸਭ ਤੋਂ ਮਹਿੰਗੇ ਗੀਤਕਾਰ, ਇੱਕ ਗਾਣਾ ਲਿਖਣ ਦੀ ਲੈਂਦੇ ਹਨ ਏਨੀਂ ਫ਼ੀਸ
Advertisment
ਹਿੰਦੀ ਫ਼ਿਲਮਾਂ ਵਿੱਚ ਗਾਣਿਆਂ ਦੀ ਖ਼ਾਸ ਜਗ੍ਹਾ ਹੁੰਦੀ ਹੈ । ਕਿਉਂਕਿ ਗਾਣੇ ਕਿਸੇ ਵੀ ਫ਼ਿਲਮ ਨੂੰ ਹਿੱਟ ਬਣਾ ਸਕਦੇ ਹਨ ।ਬਾਲੀਵੁੱਡ ਫ਼ਿਲਮਾਂ ਦੇ ਕੁਝ ਗਾਣੇ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਤੇ ਡੂੰਘੀ ਛਾਪ ਛੱਡੀ ਹੈ । ਇੱਕ ਗਾਣੇ ਨੂੰ ਯਾਦਗਾਰ ਬਨਾਉਣ ਵਿੱਚ ਕਿਸੇ ਗੀਤਕਾਰ ਦਾ ਵੱਡਾ ਹੱਥ ਹੁੰਦਾ ਹੈ । ਇਹੀ ਕਾਰਨ ਹੈ ਕਿ ਵੱਡੇ ਗੀਤਕਾਰ ਇੱਕ ਗਾਣਾ ਲਿਖਣ ਲਈ ਮੋਟੀ ਫ਼ੀਸ ਵਸੂਲਦੇ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਕਿ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਗੀਤ ਲਿਖਣ ਵਾਲੇ ਗੀਤਕਾਰ ਕਿੰਨੀ ਫ਼ੀਸ ਵਸੂਲਦੇ ਹਨ । publive-image ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗੁਲਜ਼ਾਰ ਦੀ । ਗੁਲਜ਼ਾਰ ਭਾਰੀ ਸਿਨੇਮਾ ਲਈ ਇੱਕ ਤੋਹਫੇ ਵਾਂਗ ਹਨ । ਪੁਰੀ ਦੁਨੀਆ ਉਹਨਾਂ ਦੀ ਫੈਨ ਹੈ । ਏਨੇਂ ਵੱਡੇ ਗੀਤਕਾਰ ਇੱਕ ਗਾਣਾ ਲਿਖਣ ਲਈ 15 ਤੋਂ 20 ਲੱਖ ਰੁਪਏ ਲੈਂਦੇ ਹਨ, ਜਿਹੜੀ ਕਿ ਇੱਕ ਆਸਕਰ ਵਿਜੇਤਾ ਗੀਤਕਾਰ ਲਈ ਬਹੁਤ ਘੱਟ ਹੈ ।
Advertisment
publive-image ਜਾਵੇਦ ਅਖਤਰ ਨੂੰ ਆਪਣੇ ਗਾਣਿਆਂ ਲਈ ਕਈ ਫ਼ਿਲਮ ਫੇਅਰ ਤੇ ਨੈਸ਼ਨਲ ਅਵਾਰਡ ਮਿਲ ਚੁੱਕੇ ਹਨ । ਬਹੁਤ ਸ਼ਾਨਦਾਰ ਗੀਤ ਲਿਖਣ ਵਾਲੇ ਜਾਵੇਦ ਅਖ਼ਤਰ ਇੱਕ ਗੀਤ ਦੇ 10 ਤੋਂ 15 ਲੱਖ ਲੈਂਦੇ ਹਨ । publive-image ਇਸੇ ਤਰ੍ਹਾਂ ਪ੍ਰਸੁੰਨ ਜੋਸ਼ੀ ਇੱਕ ਗੀਤ ਲਿਖਣ ਦੇ 8 ਤੋਂ 10 ਲੱਖ ਰੁਪਏ ਲੈਂਦੇ ਹਨ । ਇਰਸ਼ਾਦ ਕਾਮਿਲ ਬਾਲੀਵੁੱਡ ਦੀ ਪਹਿਲੀ ਲਾਈਨ ਦੇ ਗੀਤਕਾਰ ਹਨ । ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2004 ਵਿੱਚ ਫ਼ਿਲਮ ‘ਚਮੇਲੀ’ ਤੋਂ ਕੀਤੀ ਸੀ । ਇਸ ਸਭ ਦੇ ਚਲਦੇ ਉਹਨਾਂ ਨੇ ਕਈ ਹਿੱਟ ਗੀਤ ਦਿੱਤੇ । publive-image ਇਰਸ਼ਾਦ ਕਾਮਿਲ ਆਪਣੇ ਲਿਖੇ ਹਰ ਗਾਣੇ ਲਈ 8 ਤੋਂ 9 ਲੱਖ ਰੁਪਏ ਲੈਂਦੇ ਹਨ । publive-image ਅਮਿਤਾਭ ਭੱਟਾਚਾਰੀਆ ਨੂੰ ਗਾਇਕ ਦੇ ਤੌਰ ਤੇ ਜਾਣਿਆ ਜਾਂਦਾ ਹੈ । ਪਰ ਹੁਣ ਉਹਨਾਂ ਨੂੰ ਗੀਤਕਾਰ ਦੇ ਤੌਰ ’ਤੇ ਜਾਣਿਆ ਜਾਂਦਾ ਹੈ । ਅਮਿਤਾਭ ਭੱਟਾਚਾਰੀਆ ਇੱਕ ਗੀਤ ਦੇ 7 ਤੋਂ 8 ਲੱਖ ਰੁਪਏ ਲੈਂਦੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment