ਐਕਸ ਬੁਆਏ ਫ੍ਰੈਂਡ ਹਿਮਾਂਸ਼ ਕੋਹਲੀ ਦਾ ਨੇਹਾ ਕੱਕੜ ਤੋਂ ਮਾਫੀ ਮੰਗਣ ਦਾ ਵੀਡੀਓ ਵਾਇਰਲ

written by Rupinder Kaler | November 12, 2020

ਅਦਾਕਾਰ ਹਿਮਾਂਸ਼ ਕੋਹਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਉਹ ਆਪਣੀ ਐਕਸ ਗਰਲ ਫ੍ਰੈਂਡ ਤੋਂ ਮਾਫੀ ਮੰਗਦੇ ਹੋਏ ਨਜ਼ਰ ਆ ਰਹੇ ਹਨ । ਨੇਹਾ ਨੇ ਹਾਲ ਹੀ ਵਿੱਚ ਰੋਹਨਪ੍ਰੀਤ ਨਾਲ ਵਿਆਹ ਕਰਵਾਇਆ ਹੈ ।ਜਦੋਂ ਕਿ ਹਿਮਾਂਸ਼ ਕੋਹਲੀ ਨੇ ਇਸ ਵੀਡੀਓ ਨੂੰ ਫੇਕ ਦੱਸਕੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਹੈ । ਹੋਰ ਪੜ੍ਹੋ :

ਹਿਮਾਂਸ਼ ਨੇ ਵੀਡੀਓ ਦਾ ਸਕਰੀਨ ਸ਼ਾਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਪਤਾ ਨਹੀਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਜਾਣ ਵਾਲੇ ਫੇਕ ਕੰਟੇਂਟ ਤੇ ਕਦੋਂ ਰੋਕ ਲੱਗੇਗੀ । ਕਿਰਪਾ ਕਰਕੇ ਜਾਗਰੂਕ ਹੋਵੋ ਤੇ ਇਸ ਤੇ ਰੋਕ ਲਗਾਓ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਕੱਕੜ ਤੇ ਹਿਮਾਂਸ਼ ਦਾ ਰਿਸ਼ਤਾ ਦੋ ਸਾਲ ਪਹਿਲਾਂ ਟੁੱਟ ਗਿਆ ਸੀ ਤੇ ਨੇਹਾ ਨੇ ਰੋਹਨਪ੍ਰੀਤ ਨਾਲ ਵਿਆਹ ਕਰ ਲਿਆ ਹੈ, ਤੇ ਉਹ ਦੁਬਈ ਵਿੱਚ ਹਨੀਮੂਨ ਮਨਾ ਰਹੀ ਹੈ । ਹਿਮਾਂਸ਼ ਕੋਹਲੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ   ਉਸ ਨੇ ਸਾਲ 2014 ਵਿੱਚ ਫ਼ਿਲਮ ਯਾਰੀਆਂ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ।

0 Comments
0

You may also like