'ਕੀ ਟੁੱਟ ਗਿਆ ਹਿਮਾਂਸ਼ੀ ਖੁਰਾਣਾ ‘ਤੇ ਆਸਿਮ ਰਿਆਜ਼ ਦਾ ਰਿਸ਼ਤਾ ! ਹਿਮਾਂਸ਼ੀ ਦੇ ਟਵੀਟ ਨੇ ਛੇੜੀ ਚਰਚਾ

Written by  Shaminder   |  April 07th 2020 03:27 PM  |  Updated: April 07th 2020 03:27 PM

'ਕੀ ਟੁੱਟ ਗਿਆ ਹਿਮਾਂਸ਼ੀ ਖੁਰਾਣਾ ‘ਤੇ ਆਸਿਮ ਰਿਆਜ਼ ਦਾ ਰਿਸ਼ਤਾ ! ਹਿਮਾਂਸ਼ੀ ਦੇ ਟਵੀਟ ਨੇ ਛੇੜੀ ਚਰਚਾ

ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚਰਚਾ ‘ਚ ਹਨ । ਦੋਵਾਂ ਦੀ ਰਿਲੇਸ਼ਨਸ਼ਿੱਪ ਨੂੰ ਲੈ ਕੇ ਤਰ੍ਹਾਂ –ਤਰ੍ਹਾਂ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਸਨ । ਪਰ ਹੁਣ ਹਿਮਾਂਸ਼ੀ ਦੇ ਇੱਕ ਟਵੀਟ ਨੇ ਨਵੀਂ ਚਰਚਾ ਛੇੜ ਦਿੱਤੀ ਹੈ । ਉਨ੍ਹਾਂ ਨੇ ਆਪਣੇ ਆਫੀਸ਼ੀਅਲ ਟਵਿੱਟਰ ਅਕਾਊਂਟ ਤੇ ਇੱਕ ਅਜਿਹਾ ਟਵੀਟ ਕੀਤਾ ਹੈ ਜਿਸ ਨੇ ਪਾਲੀਵੁੱਡ ਅਤੇ ਬਾਲੀਵੁੱਡ ਦੇ ਗਲਿਆਰਿਆਂ ‘ਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋਣ ਲੱਗ ਪਈਆਂ ਹਨ ।

ਹੋਰ ਵੇਖੋ:ਹਿਮਾਂਸ਼ੀ ਖੁਰਾਣਾ ਨੂੰ ਕਿਚਨ ਵਿੱਚ ਕੰਮ ਕਰਦੇ ਦੇਖ ਲੋਕਾਂ ਨੇ ਦੱਸਿਆ ਪ੍ਰਫੈਕਟ ਗਰਲ, ਵੀਡੀਓ ਤੁਹਾਨੂੰ ਵੀ ਆਏਗੀ ਪਸੰਦ

https://twitter.com/realhimanshi/status/1247234092552224768

ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਮਨਾਂ ‘ਚ ਤਰ੍ਹਾਂ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਹਨ ।ਅਦਾਕਾਰਾ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਟਵੀਟ ‘ਤੇ ਟਵੀਟ ਕੀਤਾ ਕਿ ‘ਸਾਨੂੰ ਕੋਈ ਨਾਲ ਨਹੀਂ ਵੇਖਣਾ ਚਾਹੁੰਦਾ’ ਇਸ ਟਵੀਟ ਦੇ ਨਾਲ ਉਨ੍ਹਾਂ ਨੇ ਟੁੱਟਿਆ ਹੋਇਆ ਦਿਲ ਵੀ ਬਣਾਇਆ ਹੈ ।

https://www.instagram.com/p/B-eQM7mghS_/

ਦੱਸ ਦਈਏ ਕਿ ਦੋਵਾਂ ਦੀ ਮੁਲਾਕਾਤ ਇੱਕ ਰਿਆਲਟੀ ਸ਼ੋਅ ਦੌਰਾਨ ਹੋਈ ਸੀ ਅਤੇ ਦੋਵਾਂ ਦੀ ਵਧੀਆ ਬਾਂਡਿੰਗ ਸ਼ੋਅ ਦੌਰਾਨ ਵੇਖਣ ਨੂੰ ਮਿਲੀ ਸੀ । ਹਾਲ ਹੀ ‘ਚ ਦੋਵਾਂ ਦਾ ਇੱਕ ਗੀਤ ਵੀ ਆਇਆ ਸੀ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network