ਹਿਮਾਂਸ਼ੀ ਨੇ ਇੱਕ ਤੀਰ ਨਾਲ ਲਗਾਏ ਦੋ ਨਿਸ਼ਾਨੇ, ਹੇਟਰਾਂ ਨੂੰ ਦਿੱਤਾ ਇਸ ਤਰ੍ਹਾਂ ਕਰਾਰਾ ਜਵਾਬ

Written by  Rupinder Kaler   |  April 10th 2020 04:01 PM  |  Updated: April 10th 2020 04:01 PM

ਹਿਮਾਂਸ਼ੀ ਨੇ ਇੱਕ ਤੀਰ ਨਾਲ ਲਗਾਏ ਦੋ ਨਿਸ਼ਾਨੇ, ਹੇਟਰਾਂ ਨੂੰ ਦਿੱਤਾ ਇਸ ਤਰ੍ਹਾਂ ਕਰਾਰਾ ਜਵਾਬ

ਇੱਕ ਰਿਆਲਟੀ ਸ਼ੋਅ ਵਿੱਚ ਹਿੱਸਾ ਲੈਣ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ । ਇਸ ਸ਼ੋਅ ਵਿੱਚ ਹਿਮਾਂਸ਼ੀ ਦੀਆਂ ਨਜ਼ਦੀਕੀਆਂ ਆਸਿਮ ਰਿਆਜ਼ ਨਾਲ ਵਧੀਆਂ, ਉਹਨਾਂ ਨੇ ਆਪਣੇ ਮੰਗੇਤਰ ਨਾਲੋਂ ਸਾਰੇ ਰਿਸ਼ਤੇ ਨਾਤੇ ਤੋੜਨ ਵਿੱਚ ਕੋਈ ਦੇਰ ਨਹੀਂ ਕੀਤੀ । ਹਿਮਾਂਸ਼ੀ ਦੇ ਇਸ ਫੈਸਲੇ ਦਾ ਕਈ ਲੋਕਾਂ ਨੇ ਵਿਰੋਧ ਕੀਤਾ ਪਰ ਉਹਨਾਂ ਨੇ ਇਸ ਦੀ ਪਰਵਾਹ ਨਹੀਂ ਕੀਤੀ।

https://www.instagram.com/p/B-xMQTihvbM/

ਹਿਮਾਂਸ਼ੀ ਇਸ ਤਰ੍ਹਾਂ ਦੀਆਂ ਚੀਜਾਂ ਨੂੰ ਬਹੁਤ ਹੀ ਤਰੀਕੇ ਨਾਲ ਸੰਭਾਲਦੀ ਹੈ ਤੇ ਇਸ ਦੇ ਨਾਲ ਹੀ ਉਹ ਆਪਣੇ ਹੇਟਰਾਂ ਨੂੰ ਵੀ ਕਰਾਰਾ ਜਵਾਬ ਦਿੰਦੀ ਹੈ । ਹਿਮਾਂਸ਼ੀ ਨੇ ਕੁਝ ਘੰਟੇ ਪਹਿਲਾਂ ਹੀ ਇੱਕ ਟਵੀਟ ਕੀਤਾ ਹੈ, ਜਿਸ ਵਿੱਚ ਉਹਨਾਂ ਨੇ ਆਪਣੇ ਹੇਟਰਾਂ ਨੂੰ ਚਿਤਾਵਨੀ ਦਿੱਤੀ ਹੈ । ਹਿਮਾਂਸ਼ੀ ਨੇ ਟਵੀਟ ਵਿੱਚ ਲਿਖਿਆ ਹੈ ‘ਮੈਂ ਸੋਚਿਆ ਕਿ ਬਿੱਲੇ ਬਿੱਲੇ ਨੈਣ ਕੁੜੀ ਦੇ’ ਤੋਂ ਬਾਅਦ ਹੇਟਰਾਂ ਦੇ ਦੀ ਪਲੇਅ ਲਿਸਟ ਵਿੱਚ ਇੱਕ ਹੋਰ ਗਾਣਾ ਐਡ ਕਰਵਾ ਦੇਵਾਂ ….ਡਿਸਟੈਂਸ ਗਾਣਾ ਬਹੁਤ ਹੀ ਛੇਤੀ ।’

https://twitter.com/realhimanshi/status/1247845985297944576

ਇਸ ਟਵੀਟ ਰਾਹੀਂ ਹਿਮਾਂਸ਼ੀ ਨੇ ਦੱਸ ਦਿੱਤਾ ਹੈ ਕਿ ਉਹ ਬਹੁਤ ਛੇਤੀ ਸੋਸ਼ਲ ਮੀਡੀਆ ਤੇ ਧਮਾਲ ਮਚਾਉਣ ਵਾਲੀ ਹੈ ਤੇ ਉਸ ਦੇ ਹੇਟਰ ਇਸ ਲਈ ਤਿਆਰ ਰਹਿਣ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਮਾਂਸ਼ੀ ਨੇ ਰਿਆਲਟੀ ਸ਼ੋਅ ਵਿੱਚੋਂ ਬਾਹਰ ਆਉਂਦੇ ਹੀ ਆਪਣਾ ਗਾਣਾ ਓਹਦੀ ਸ਼ਰੇਆਮ ਰਿਲੀਜ਼ ਕੀਤਾ ਸੀ । ਇਸ ਗਾਣੇ ਨੂੰ ਲੈ ਕੇ ਲੋਕਾਂ ਨੇ ਅੰਦਾਜ਼ਾ ਲਗਾਇਆ ਸੀ ਕਿ ਇਹ ਗਾਣਾ ਆਸਿਮ ਨੂੰ ਡੈਡੀਕੇਟ ਹੈ ।

https://www.instagram.com/p/B-aFVgoBi1Y/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network