ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਫੈਨਜ਼ ਲਈ ਲੈ ਕੇ ਆ ਰਹੇ ਨੇ ਕੁਝ ਨਵਾਂ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

written by Lajwinder kaur | June 04, 2020

ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਸਿਮ ਰਿਆਜ਼ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, - ਬਹੁਤ ਜਲਦ ਕੁਝ ਨਵਾਂ ਆ ਰਿਹਾ ਹੈ,  ਤੇ ਨਾਲ ਹੀ ਆਸਿਮ ਰਿਆਜ਼ ਤੇ ਦੇਸੀ ਮਿਊਜ਼ਿਕ ਫੈਕਟਰੀ ਨੂੰ ਟੈਗ ਵੀ ਕੀਤਾ ਹੈ ।

 
View this post on Instagram
 

Something coming really soon on @desimusicfactory ? @asimriaz77.official #himanshikhurana

A post shared by Himanshi Khurana ? (@iamhimanshikhurana) on

Vote for your favourite : https://www.ptcpunjabi.co.in/voting/ ਇਸ ਪੋਸਟ ਉੱਤੇ ਫੈਨਜ਼ ਮੈਸੇਜ ਕਰਕੇ ਦੋਵਾਂ ਨੂੰ ਮੁਬਾਰਕਾਂ ਦੇ ਰਹੇ ਨੇ । ਹੁਣ ਤੱਕ ਪੰਜ ਲੱਖ ਤੋਂ ਵੱਧ ਲਾਈਕਸ ਇਸ ਤਸਵੀਰ ਨੂੰ ਆ ਚੁੱਕੇ ਨੇ । ਆਸਿਮ ਰਿਆਜ਼ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਹਿਮਾਂਸ਼ੀ ਖੁਰਾਣਾ ਦੇ ਨਾਲ ਫੋਟੋ ਸ਼ੇਅਰ ਕੀਤੀ ਹੈ । ਇੱਕ ਵਾਰ ਫਿਰ ਤੋਂ ਇਹ ਜੋੜੀ ਇਕੱਠੀ ਸਕਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ । ਇਸ ਤੋਂ ਪਹਿਲਾਂ ਦੋਵੇਂ ਨੇਹਾ ਕੱਕੜ ਦੇ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ । ਦੋਵਾਂ ਦੀ ਸੋਸ਼ਲ ਮੀਡੀਆ ‘ਤੇ ਚੰਗੀ ਫੈਨ ਫਾਲਵਿੰਗ ਹੈ ।
 
View this post on Instagram
 

Thank you is the only word I can say to you alll !!! #KallaSohnaNai trending no 1 world wide ! @nehakakkar @iamhimanshikhurana #asimriaz

A post shared by Asim Riaz ? (@asimriaz77.official) on

ਹਿਮਾਂਸ਼ੀ ਖੁਰਾਣਾ ਪੰਜਾਬੀ ਮਨੋਰੰਜਨ ਜਗਤ ਦੀ ਮਸ਼ਹੂਰ ਅਦਾਕਾਰਾ ਹੈ । ਉਨ੍ਹਾਂ ਨੇ ਕਈ ਨਾਮੀ ਗਾਇਕ ਜਿਵੇਂ ਹਾਰਡੀ ਸੰਧੂ, ਦਿਲਪ੍ਰੀਤ ਢਿੱਲੋਂ, ਮਨਕਿਰਤ ਔਲਖ, ਜੱਸੀ ਗਿੱਲ ਤੇ ਕਈ ਹੋਰ ਗਾਇਕਾਂ ਦੇ ਗੀਤ ‘ਚ ਅਦਾਕਾਰੀ ਕੀਤੀ ਹੈ । ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ‘ਚ ਕਈ ਸਿੰਗਲ ਟਰੈਕ ਵੀ ਲੈ ਕੇ ਆ ਚੁੱਕੇ ਨੇ ।

0 Comments
0

You may also like