ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਨੇ ਇਸ ਗੀਤ ਲਈ ਕੀਤੀ ਕਿਸ ਤਰ੍ਹਾਂ ਮਿਹਨਤ, ਕਿਸ ਤਰ੍ਹਾਂ ਤਿਆਰ ਹੋਇਆ ਇਹ ਗੀਤ ਵੇਖੋ ਵੀਡੀਓ

Written by  Shaminder   |  June 11th 2020 05:09 PM  |  Updated: June 11th 2020 05:09 PM

ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਨੇ ਇਸ ਗੀਤ ਲਈ ਕੀਤੀ ਕਿਸ ਤਰ੍ਹਾਂ ਮਿਹਨਤ, ਕਿਸ ਤਰ੍ਹਾਂ ਤਿਆਰ ਹੋਇਆ ਇਹ ਗੀਤ ਵੇਖੋ ਵੀਡੀਓ

ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦਾ ਨਵਾਂ ਗੀਤ ਖਿਆਲ ਰੱਖਿਆ ਕਰ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਨੂੰ ਅੰਸ਼ੁਲ ਗਰਗ ਨੇ ਗਾਇਆ ਹੈ ਅਤੇ ਬੋਲ ਬੱਬੂ ਦੇ ਲਿਖੇ ਹੋਏ ਨੇ । ਇਸ ਗੀਤ ਦੇ ਕੁਝ ਬਿਹਾਈਂਡ ਦਾ ਸੀਨਸ ਸਾਹਮਣੇ ਆਏ ਨੇ । ਇਨ੍ਹਾਂ ਵੀਡੀਓਜ਼ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਗੀਤ ਨੂੰ ਬਨਾਉਣ ਲਈ ਕਿੰਨੀ ਮਿਹਨਤ ਕੀਤੀ ਗਈ ਹੈ ।

https://www.instagram.com/p/CBQSVcWHyUh/

ਇੱਕ–ਇੱਕ ਦ੍ਰਿਸ਼ ਨੂੰ ਫ਼ਿਲਮਾਉਣ ਲਈ ਕਈ-ਕਈ ਟੇਕ ਲਏ ਗਏ ਸਨ ।ਗੀਤ ਦਾ ਵੀਡੀਓ ਗੁਰਿੰਦਰ ਬਾਵਾ ਵੱਲੋਂ ਤਿਆਰ ਕੀਤਾ ਗਿਆ ਹੈ ।ਇਸ ਗੀਤ ਨੂੰ ਜਿੱਥੇ ਸਰੋਤਿਆਂ ਵੱਲੋਂ ਪਸੰਦ ਕੀਤਾ ਗਿਆ ਹੈ ਤੇ ਦੋਵਾਂ ਦੀ ਕਮਿਸਟਰੀ ਵੀ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀ ਹੈ ।

https://www.instagram.com/p/CBFYJTXBgp1/

ਇਹ ਜੋੜੀ ਇੱਕ ਰਿਆਲਟੀ ਸ਼ੋਅ ਤੋਂ ਬਾਅਦ ਚਰਚਾ ‘ਚ ਆਈ ਸੀ ਅਤੇ ਇਸ ਰਿਆਲਟੀ ਸ਼ੋਅ ਚੋਂ ਨਿਕਲਣ ਤੋਂ ਬਾਅਦ ਵੀ ਲਗਾਤਾਰ ਇੱਕਠਿਆਂ ਕੰਮ ਕਰ ਰਹੀ ਹੈ ਅਤੇ ਹੁਣ ਤੱਕ ਦੋਵਾਂ ਨੇ ਇੱਕਠਿਆਂ ਕਈ ਗੀਤ ਕੀਤੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network