ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੀ ਜੋੜੀ ਹੁਣ ਕਰਨ ਜਾ ਰਹੀ ਇਹ ਕੰਮ, ਤਸਵੀਰਾਂ ਹੋਈਆਂ ਵਾਇਰਲ

Written by  Shaminder   |  July 15th 2020 12:06 PM  |  Updated: July 15th 2020 12:06 PM

ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੀ ਜੋੜੀ ਹੁਣ ਕਰਨ ਜਾ ਰਹੀ ਇਹ ਕੰਮ, ਤਸਵੀਰਾਂ ਹੋਈਆਂ ਵਾਇਰਲ

ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ ‘ਚ ਹੈ । ਦੋਵਾਂ ਦੇ ਫੈਨਸ ਲਈ ਇੱਕ ਹੁਣ ਖੁਸ਼ਖਬਰੀ ਸਾਹਮਣੇ ਆਈ ਹੈ । ਕਿਉਂਕਿ ਦਰਸ਼ਕ ਮੁੜ ਤੋਂ ਇਸ ਜੋੜੀ ਨੂੰ ਇੱਕਠਿਆਂ ਵੇਖ ਸਕਣਗੇ ।ਜੀ ਹਾਂ ਇਹ ਜੋੜੀ ਜਲਦ ਹੀ ਅਰਿਜਿਤ ਸਿੰਘ ਦੀ ਆਵਾਜ਼ ‘ਚ ਗਾਏ ਜਾਣ ਵਾਲੇ ਗਾਣੇ ‘ਚ ਨਜ਼ਰ ਆਉਣ ਵਾਲੀ ਹੈ ।

https://www.instagram.com/p/CCoTVT0nDYE/

ਜਿਸ ਦੀ ਫੀਚਰਿੰਗ ‘ਚ ਦੋਵੇਂ ਜਣੇ ਵਿਖਾਈ ਦੇਣਗੇ ।ਇਸ ਗੀਤ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ । ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਦੋਵਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਦੋਵਾਂ ਨੇ ਇੱਕਠਿਆਂ ਕਈ ਗੀਤਾਂ ‘ਚ ਹੁਣ ਤੱਕ ਕੰਮ ਕੀਤਾ ਹੈ ।

https://www.instagram.com/p/CCd4Fmchr4Q/

ਆਸਿਮ ਰਿਆਜ਼ ਇੱਕ ਰਿਆਲਟੀ ਸ਼ੋਅ ਦੇ ਦੌਰਾਨ ਹੀ ਚਰਚਾ ‘ਚ ਆਏ ਸਨ । ਇਸ ਸ਼ੋਅ ਦੌਰਾਨ ਹੀ ਦੋਵਾਂ ਦੀ ਮੁਲਾਕਾਤ ਹੋਈ ਸੀ ।ਦੋਵਾਂ ਦੀ ਜੋੜੀ ਨੇ ਇਸ ਸ਼ੋਅ ਦੇ ਦੌਰਾਨ ਕਾਫੀ ਸੁਰਖੀਆਂ ਵਟੋਰੀਆਂ ਸਨ ।

https://www.instagram.com/p/CCZyLXthUMO/

ਹਿਮਾਂਸ਼ੀ ਖੁਰਾਣਾ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਲੱਗਪੱਗ ਹਰ ਪੰਜਾਬੀ ਗਾਇਕ ਦੇ ਨਾਲ ਗੀਤ ਕੀਤੇ ਹਨ ਅਤੇ ਬਤੌਰ ਮਾਡਲ ਉਹ ਕਈ ਗੀਤਾਂ ‘ਚ ਨਜ਼ਰ ਆ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network