ਹਿਮਾਂਸ਼ੀ ਖੁਰਾਣਾ ਅਤੇ ਗੈਰੀ ਨੰਦਪੁਰੀਆ ਦਾ ਨਵਾਂ ਗੀਤ ‘ਡੌਂਟ ਫਾਲੋ’ ਹੋਇਆ ਰਿਲੀਜ਼

Written by  Shaminder   |  November 26th 2020 01:07 PM  |  Updated: November 26th 2020 01:07 PM

ਹਿਮਾਂਸ਼ੀ ਖੁਰਾਣਾ ਅਤੇ ਗੈਰੀ ਨੰਦਪੁਰੀਆ ਦਾ ਨਵਾਂ ਗੀਤ ‘ਡੌਂਟ ਫਾਲੋ’ ਹੋਇਆ ਰਿਲੀਜ਼

ਹਿਮਾਂਸ਼ੀ ਖੁਰਾਣਾ ਗੈਰੀ ਨੰਦਪੁਰੀਆ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਰ ਹੋ ਚੁੱਕੇ ਹਨ । ਇਸ ਗੀਤ ਦੇ ਬੋਲ ਗੈਰੀ ਨੰਦਪੁਰੀਆ ਨੇ ਹੀ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਐਂਕਰ ਦਿਓਲ ਨੇ । ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।ਹਿਮਾਂਸ਼ੀ ਖੁਰਾਣਾ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਹੈ ।

himanshi khurana

ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਕਈ ਗੀਤ ਗਾਏ ਹਨ । ਜਿਸ ‘ਚ ‘ਅੱਗ ਬਹੁਤ ਹੈ’, ‘ਓਹਦੀ ਸ਼ਰੇਆਮ’ ਸਣੇ ਕਈ ਗੀਤ ਸ਼ਾਮਿਲ ਹਨ । ਇਸ ਤੋਂ ਇਲਾਵਾ ਬਤੌਰ ਮਾਡਲ ਉਹ ਕਈ ਗੀਤਾਂ ‘ਚ ਨਜ਼ਰ ਆ ਚੁੱਕੇ ਹਨ ।

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਏਅਰਪੋਰਟ ਦੀ ਵਿਵਸਥਾ ਤੋਂ ਹੋਈ ਪ੍ਰੇਸ਼ਾਨ, ਸਾਂਝੀ ਕੀਤੀ ਪੋਸਟ

himanshi khurana

ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਗੀਤਾਂ ‘ਚ ਨਜ਼ਰ ਆ ਰਹੇ ਹਨ ।

himanshi khurana

ਹਿਮਾਂਸ਼ੀ ਖੁਰਾਣਾ ਸ਼ਹਿਨਾਜ਼ ਗਿੱਲ ਦੇ ਨਾਲ ਵਿਵਾਦ ਨੂੰ ਲੈ ਕੇ ਕਾਫੀ ਚਰਚਾ ‘ਚ ਰਹੇ ਸਨ । ਜਿਸ ਤੋਂ ਬਾਅਦ ਇਹ ਜੋੜੀ ਬਿੱਗ ਬੌਸ ਦੇ ਘਰ ‘ਚ ਨਜ਼ਰ ਆਈ ਸੀ । ਇੱਕ ਵਾਰ ਮੁੜ ਤੋਂ ਇਸ ਜੋੜੀ ਦੀ ਕਾਫੀ ਚਰਚਾ ਹੋਈ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network