ਸੁੱਖੀ ਮਾਨ ਦੇ ਨਾਲ ਹੁਣ ਹਿਮਾਂਸ਼ੀ ਖੁਰਾਣਾ ਗੀਤ 'ਇਟਸ ਮਾਈ ਟਾਈਮ' 'ਚ ਆਏਗੀ ਨਜ਼ਰ

Written by  Shaminder   |  November 20th 2019 10:58 AM  |  Updated: November 20th 2019 10:58 AM

ਸੁੱਖੀ ਮਾਨ ਦੇ ਨਾਲ ਹੁਣ ਹਿਮਾਂਸ਼ੀ ਖੁਰਾਣਾ ਗੀਤ 'ਇਟਸ ਮਾਈ ਟਾਈਮ' 'ਚ ਆਏਗੀ ਨਜ਼ਰ

ਹਿਮਾਂਸ਼ੀ ਖੁਰਾਣਾ ਇੱਕ ਰਿਆਲਿਟੀ ਸ਼ੋਅ ਕਾਰਨ ਚਰਚਾ 'ਚ ਹੈ । ਕਿਉਂਕਿ ਇਸ ਸ਼ੋਅ 'ਚ ਪੰਜਾਬ ਦੀਆਂ ਦੋ ਮੁਟਿਆਰਾਂ ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ਼ ਗਿੱਲ ਨਜ਼ਰ ਆ ਰਹੀਆਂ ਹਨ ।  ਇਸ ਸ਼ੋਅ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਕਈ ਪ੍ਰਾਜੈਕਟਸ 'ਚ ਨਜ਼ਰ ਆਉਣ ਵਾਲੀ ਹੈ ।

ਹੋਰ ਵੇਖੋ:ਹਿਮਾਂਸ਼ੀ ਖੁਰਾਣਾ ਨੂੰ ਸ਼ੋਅ ‘ਚ ਸੁਣਾਈ ਗਈ ਅਜਿਹੀ ਸਜ਼ਾ ਕਿ ਆਪਣੇ ਹੰਜੂ ਨਹੀਂ ਰੋਕ ਸਕੀ ਹਿਮਾਂਸ਼ੀ,ਸ਼ਹਿਨਾਜ਼ ਨੇ ਵੀ ਹਿਮਾਂਸ਼ੀ ਖਿਲਾਫ ਬਿੱਗ ਬੌਸ ਨੂੰ ਆਖੀ ਇਹ ਗੱਲ

https://www.instagram.com/p/B5D8ZzIgF58/

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟਰ ਸਾਂਝਾ ਕੀਤਾ ਹੈ । ਜੀ ਹਾਂ ਹਿਮਾਂਸ਼ੀ ਖੁਰਾਣਾ ਗੀਤ 'ਇਟਸ ਮਾਈ ਟਾਈਮ' 'ਚ ਮਾਡਲਿੰਗ ਕਰਦੀ ਹੋਈ ਨਜ਼ਰ ਆਏਗੀ ।ਇਸ ਗੀਤ ਨੂੰ ਸੁੱਖੀ ਮਾਨ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਨਗੇ,ਜਦਕਿ ਗੀਤ ਦੇ ਬੋਲ ਵਿੰਦਰ ਨੱਥੂਮਾਜਰਾ ਨੇ ਲਿਖੇ ਹਨ ।

https://www.instagram.com/p/B5AlRsmA3Rr/

ਮਿਊਜ਼ਿਕ ਗੋਲਡ ਬੁਆਏ ਨੇ ਦਿੱਤਾ ਹੈ ।ਇਹ ਗੀਤ 25 ਨਵੰਬਰ ਨੂੰ ਸਰੋਤਿਆਂ ਦੇ ਰੁਬਰੂ ਹੋਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਿਮਾਂਸ਼ੀ ਖੁਰਾਣਾ ਲਗਾਤਾਰ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਉਹ ਕਈ ਗੀਤਾਂ 'ਚ ਨਜ਼ਰ ਆ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network