ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਨੇ ਕਰਵਾਇਆ ਬੋਲਡ ਫੋਟੋਸ਼ੂਟ, ਵੀਡੀਓ ਵਾਇਰਲ

written by Shaminder | March 16, 2020

ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਆਪਣੇ ਅਫੇਅਰ ਨੂੰ ਲੈ ਕੇ ਕਾਫੀ ਚਰਚਾ ‘ਚ ਹਨ । ਇੱਕ ਰਿਆਲਟੀ ਸ਼ੋਅ ‘ਚ ਇਸ ਜੋੜੀ ਨੇ ਖੂਬ ਸੁਰਖੀਆਂ ਵਟੋਰੀਆਂ ਸਨ ਅਤੇ ਹੁਣ ਇਹ ਜੋੜੀ ਜਲਦ ਹੀ ਇੱਕ ਗਾਣਾ ਲੈ ਕੇ ਆ ਰਹੀ ਹੈ । ਪਰ ਹੁਣ ਇਸ ਜੋੜੀ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ ‘ਚ ਇਹ ਜੋੜੀ ਆਪਣਾ ਫੋਟੋਸ਼ੂਟ ਕਰਵਾਉਂਦੀ ਨਜ਼ਰ ਆ ਰਹੀ ਹੈ । ਹੋਰ ਵੇਖੋ:ਨੇਹਾ ਕੱਕੜ ਦੇ ਗੀਤ ਦਾ ਫਰਸਟ ਲੁੱਕ ਆਇਆ ਸਾਹਮਣੇ, ਇੱਕ ਦੂਜੇ ਦੇ ਪਿਆਰ ‘ਚ ਡੁੱਬੇ ਨਜ਼ਰ ਆ ਰਹੇ ਨੇ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ https://www.instagram.com/p/B9x8P_rJsNk/ ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਬੋਲਡ ਫੋਟੋਸ਼ੂਟ ਕਰਵਾ ਰਹੇ ਹਨ । ਦੱਸ ਦਈਏ ਕਿ ਇਸ ਤੋਂ ਪਹਿਲਾਂ ਆਸਿਮ ਰਿਆਜ਼ ਨੇ ਇੱਕ ਰਿਆਲਟੀ ਸ਼ੋਅ ਵਿੱਚ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ । https://www.instagram.com/p/B9rJ5j-BXLG/ ਹਾਲ ਹੀ ਵਿੱਚ ਹਿਮਾਂਸ਼ੀ ਨੇ ਆਸਿਮ ਨੂੰ ਆਪਣੀ ਮਾਂ ਨਾਲ ਮਿਲਵਾਇਆ ਹੈ ।ਇੱਕ ਮੀਡੀਆ ਹਾਊਸ ਦੇ ਇੰਟਰਵਿਊ ਵਿੱਚ ਹਿਮਾਂਸ਼ੀ ਨੂੰ ਉਹਨਾਂ ਦੇ ਵਿਆਹ ਨੂੰ ਲੈ ਕੇ ਸਵਾਲ ਕੀਤਾ ਗਿਆ ਸੀ । ਜਿਸ ਦਾ ਜਵਾਬ ਵੀ ਹਿਮਾਂਸ਼ੀ ਨੇ ਬੜੀ ਬੇਬਾਕੀ ਨਾਲ ਦਿੱਤਾ ਹੈ । ਹਿਮਾਂਸ਼ੀ ਨੂੰ ਦੋਹਾਂ ਦੀ ਡੇਟਿੰਗ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਹਿਮਾਂਸ਼ੀ ਨੇ ਕਿਹਾ ‘ਹਾਂ ਅਸੀਂ ਡੇਟ ਕਰ ਰਹੇ ਹਾਂ, ਪਰ ਵਿਆਹ ਹਾਲੇ ਨਹੀਂ । ਅਸੀਂ ਵਿਆਹ ਕਰਨਾ ਚਾਹੁੰਦੇ ਹਾਂ, ਪਰ ਹਾਲੇ ਨਹੀਂ । ਇਸ ਤਰ੍ਹਾਂ ਕਰਨਾ ਥੋੜਾ ਜਲਦੀ ਹੋਵੇਗਾ’ ।

0 Comments
0

You may also like