ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ 'ਤੇ ਕੈਨੇਡਾ 'ਚ ਹੋਇਆ ਹਮਲਾ 

written by Rupinder Kaler | July 10, 2019

ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ । ਪਰ ਇਸ ਵਾਰ ਉਹ ਉਹਨਾਂ 'ਤੇ ਹੋਏ ਹਮਲੇ ਕਰਕੇ ਸੁਰਖੀਆਂ ਵਿੱਚ ਆਈ ਹੈ । ਇਸ ਹਮਲੇ ਦੀ ਜਾਣਕਾਰੀ ਹਿਮਾਂਸ਼ੀ ਖੁਰਾਣਾ ਦੀ ਟੀਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਹੈ । ਖ਼ਬਰਾਂ ਦੀ ਮੰਨੀਏ ਤਾਂ ਹਿਮਾਂਸ਼ੀ ਤੇ ਬੋਤਲ ਨਾਲ ਹਮਲਾ ਕੀਤਾ ਗਿਆ ਹੈ । https://www.instagram.com/p/BztUEwTg00F/ ਇਹ ਹਮਲਾ ਕਿਸ ਨੇ ਤੇ ਕਿਉਂ ਕੀਤਾ ਇਸ ਦੀ ਹਾਲੇ ਪੁਸ਼ਟੀ ਨਹੀਂ ਹੋਈ ਪਰ ਹਿਮਾਂਸ਼ੀ ਵੱਲੋਂ ਪਾਈ ਗਈ ਪੋਸਟ ਨੇ ਪੰਜਾਬੀ ਇੰਡਸਟਰੀ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਮਾਂਸ਼ੀ ਖੁਰਾਣਾ ਕੁਝ ਦਿਨ ਪਹਿਲਾਂ ਵੀ ਵਿਵਾਦਾਂ ਵਿੱਚ ਆਈ ਸੀ । ਇੱਕ ਲਾਈਵ ਸ਼ੋਅ ਦੌਰਾਨ ਹਿਮਾਂਸ਼ੀ ਦਾ ਵਿਰੋਧ ਹੋਇਆ ਸੀ ਜਿਸ ਕਰਕੇ ਉਹਨਾਂ ਨੂੰ ਆਪਣਾ ਸ਼ੋਅ ਅੱਧ ਵਿਚਾਲੇ ਹੀ ਛੱਡ ਕੇ ਜਾਣਾ ਪੈ ਗਿਆ ਸੀ । ਹਿਮਾਂਸ਼ੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਲ ਹੀ ਵਿੱਚ ਰਣਜੀਤ ਬਾਣਾ ਦੇ ਗਾਣੇ ਵਿੱਚ ਨਜ਼ਰ ਆਈ ਸੀ । https://www.instagram.com/p/BzHsk2dg3az/

0 Comments
0

You may also like