ਕੀ ਆਸਿਮ ਲਈ ਹਿਮਾਂਸ਼ੀ ਖੁਰਾਣਾ ਤੋੜ ਰਹੀ ਹੈ ਆਪਣੇ ਬੁਆਏਫ੍ਰੈਂਡ ਨਾਲੋਂ 10 ਸਾਲ ਪੁਰਾਣਾ ਰਿਸ਼ਤਾ ...!

written by Rupinder Kaler | January 18, 2020

ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਕਿਉਂਕਿ ਆਸਿਮ ਤੇ ਹਿਮਾਂਸ਼ੀ ਦੇ ਰਿਸ਼ਤੇ ਨੂੰ ਲੈ ਕੇ ਹਰ ਪਾਸੇ ਚਰਚਾ ਹੈ । ਹਾਲ ਹੀ ਵਿੱਚ ਹਿਮਾਂਸ਼ੀ ਖੁਰਾਣਾ ਨੇ ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਇਸ ਰਿਸ਼ਤੇ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਹਿਮਾਂਸ਼ੀ ਨੇ ਕਿਹਾ ਹੈ ਕਿ ‘ਉਹ ਆਸਿਮ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੀ ਹੈ । ਅਸੀਂ ਇੱਕਠਿਆਂ ਜੋ ਵੀ ਸਮਾਂ ਬਿਤਾਇਆ, ਉਹ ਮੇਰੀ ਜ਼ਿੰਦਗੀ ਦੇ ਯਾਦਗਾਰ ਲਮਹੇ ਸਨ’ । https://www.instagram.com/p/B7bRDnMBfAf/ ਜਦੋਂ ਹਿਮਾਂਸ਼ੀ ਨੂੰ ਆਸਿਮ ਨਾਲ ਇਜ਼ਹਾਰ-ਏ ਮੁਹੱਬਤ ਬਾਰੇ ਪੁੱਛਿਆ ਗਿਆ ਤਾਂ ਹਿਮਾਂਸ਼ੀ ਨੇ ਕਿਹਾ ‘ਹਾਂ ਉਹ ਮੇਰੇ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਲੈ ਕੇ ਇੱਕ ਦਮ ਕਲੀਅਰ ਹੈ । ਮੈਂ ਉਸ ਨੂੰ ਇਹ ਵੀ ਦੱਸ ਦਿੱਤਾ ਸੀ ਕਿ ਮੈਂ ਰਿਲੇਸ਼ਨਸ਼ਿਪ ਵਿੱਚ ਹਾਂ, ਜਿਹੜਾ ਕਿ ਔਖੇ ਦੌਰ ਵਿੱਚ ਗੁਜ਼ਰ ਰਿਹਾ ਹੈ । ਮੈਂ ਉਸ ਨੂੰ ਇਹ ਵੀ ਦੱਸਿਆ ਸੀ ਕਿ ਬਾਹਰ ਜਾ ਕੇ ਪਤਾ ਲੱਗੇਗਾ ਕਿ ਸਭ ਕੁਝ ਠੀਕ ਹੁੰਦਾ ਹੈ ਜਾਂ ਨਹੀਂ । ਮੈਂ ਉਸ ਨੂੰ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਸੀ’ । https://www.instagram.com/p/B7GEXXwgsuq/ ਇੰਟਰਵਿਊ ਵਿੱਚ ਹਿਮਾਂਸ਼ੀ ਤੋਂ ਇਹ ਵੀ ਪੁੱਛਿਆ ਗਿਆ ਕਿ ਉਹ ਸ਼ੋਅ ਖਤਮ ਹੋਣ ਤੋਂ ਬਾਅਦ ਆਸਿਮ ਨੂੰ ਮਿਲੇਗੀ ਜਿਸ ਦੇ ਜਵਾਬ ਵਿੱਚ ਉਸ ਨੇ ਕਿਹਾ ‘ਕੁਝ ਵੀ ਹੋ ਸਕਦਾ ਹੈ, ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ’ । ਖ਼ਬਰਾਂ ਦੀ ਮੰਨੀਏ ਤਾਂ ਹਿਮਾਂਸ਼ੀ ਦਾ ਆਪਣੇ ਮੰਗੇਤਰ ਨਾਲ ਬ੍ਰੇਕਅਪ ਹੋ ਚੁੱਕਿਆ ਹੈ । https://www.instagram.com/p/B7A3tsKAMVl/ ਕਈ ਇੰਟਰਵਿਊ ਵਿੱਚ ਹਿਮਾਂਸ਼ੀ ਨੇ ਇਸ ਬ੍ਰੇਕਅਪ ਲਈ ਸ਼ਹਿਨਾਜ਼ ਗਿੱਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ । ਸਪਾਟਬੁਆਏ ਵਿੱਚ ਛਪੀ ਖ਼ਬਰ ਮੁਤਾਬਿਕ ਹਿਮਾਂਸ਼ੀ ਨੇ ਕਿਹਾ ਸੀ ਕਿ ਸ਼ਹਿਨਾਜ਼ ਗਿੱਲ ਹਮੇਸ਼ਾ ਕੁਝ ਅਜਿਹਾ ਕਰ ਦਿੰਦੀ ਹੈ ਜਿਸ ਕਰਕੇ ਉਹਨਾਂ ਤੇ ਉਹਨਾਂ ਦੇ ਬੁਆਏਫ੍ਰੈਂਡ ਵਿੱਚ ਝਗੜਾ ਹੋ ਜਾਂਦਾ ਹੈ ।

0 Comments
0

You may also like