ਹਿਮਾਂਸ਼ੀ ਖੁਰਾਣਾ ਨੇ ਆਸਿਮ ਰਿਆਜ਼ ਦੇ ਪਰਿਵਾਰ ਨਾਲ ਮਿਲ ਕੇ ਮਨਾਈ ਈਦ

written by Rupinder Kaler | May 15, 2021

ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਨੇ ਇੱਕਠੇ ਈਦ ਮਨਾਈ ਹੈ । ਦੋਹਾਂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਤਸਵੀਰਾਂ ਸ਼ੇਅਰ ਕਰਕੇ ਈਦ ਦੀ ਮੁਬਾਰਕਬਾਦ ਦਿੱਤੀ ਹੈ । ਇਹਨਾਂ ਤਸਵੀਰਾਂ ਵਿੱਚ ਹਿਮਾਸ਼ੀ ਖੁਰਾਣਾ, ਆਸਿਮ ਰਿਆਜ਼, ਉਸ ਦੇ ਮਾਤਾ ਪਿਤਾ ਤੇ ਭਰਾ ਵੀ ਨਜ਼ਰ ਆ ਰਹੇ ਹਨ । ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਿਮਾਂਸ਼ੀ ਨੇ ਕਸ਼ਮੀਰ ਵਿੱਚ ਈਦ ਮਨਾਈ ਹੈ ।

Pic Courtesy: Instagram

ਹੋਰ ਪੜ੍ਹੋ :

ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਲਈ ਅਪਣਾਓ ਇਹ ਟਿਪਸ

Pic Courtesy: Instagram

ਹਿਮਾਂਸ਼ੀ ਦੇ ਪ੍ਰਸ਼ੰਸਕਾਂ ਨੇ ਵੀ ਇਸ ਗੱਲ ਦਾ ਜ਼ਿਕਰ ਉਸ ਦੇ ਕਮੈਂਟ ਬਾਕਸ ਵਿੱਚ ਕੀਤਾ ਹੈ । ਇੱਕ ਬੰਦੇ ਨੇ ਲਿਖਿਆ ਹੈ ਕਿ ਲੱਗਦਾ ਹੈ ਇਹ ਹਿਮਾਂਸ਼ੀ ਮੈਡਮ ਦੇ ਸਹੁਰਿਆਂ ਦਾ ਘਰ ਹੈ । ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਮੈਂਟ ਦੇਖਣ ਨੂੰ ਮਿਲ ਰਹੇ ਹਨ ।

Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਆਸਿਮ ਰਿਆਜ਼ ਨੇ ਈਦ ਦੇ ਮੌਕੇ ਤੇ ਆਪਣੇ ਪ੍ਰਸ਼ੰਸਕਾਂ ਨੂੰ ਸ਼ਾਨਦਾਰ ਤੋਹਫਾ ਦਿੱਤਾ ਹੈ। ਆਸਿਮ ਨੇ ਇਸ ਈਦ 'ਤੇ ਆਪਣੇ ਫੈਨਸ ਨੂੰ ਆਪਣੇ ਨਵੇਂ ਟੈਲੇਂਟ ਤੋਂ ਰੁਬਰੂ ਕਰਵਾਇਆ ਹੈ। ਆਸਿਮ ਨੇ ਆਪਣਾ ਪਹਿਲਾ ਰੈਪ ਸੌਂਗ ਬੈਕ ਨੂੰ ਸਟਾਰਟ ਰਿਲੀਜ਼ ਕਰ ਦਿੱਤਾ ਹੈ।

 

View this post on Instagram

 

A post shared by Umar Riaz (@umarriazz91)

You may also like