ਹਿਮਾਂਸ਼ੀ ਖੁਰਾਣਾ ਨੇ ਪਾਇਆ ਭੰਗੜਾ, ਕਈ ਪੰਜਾਬੀ ਕਲਾਕਾਰਾਂ ਨੇ ਵੀ ਦਿੱਤਾ ਸਾਥ, ਵੀਡੀਓ ਵਾਇਰਲ  

Written by  Shaminder   |  February 29th 2020 10:21 AM  |  Updated: February 29th 2020 10:21 AM

ਹਿਮਾਂਸ਼ੀ ਖੁਰਾਣਾ ਨੇ ਪਾਇਆ ਭੰਗੜਾ, ਕਈ ਪੰਜਾਬੀ ਕਲਾਕਾਰਾਂ ਨੇ ਵੀ ਦਿੱਤਾ ਸਾਥ, ਵੀਡੀਓ ਵਾਇਰਲ  

ਹਿਮਾਂਸ਼ੀ ਖੁਰਾਣਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਉਹ ਵਿਦੇਸ਼ 'ਚ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਦੇ ਨਾਲ ਕਈ ਪੰਜਾਬੀ ਕਲਾਕਾਰ ਵੀ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਹਿਮਾਂਸ਼ੀ ਕਾਫੀ ਖੁਸ਼ ਵਿਖਾਈ ਦੇ ਰਹੀ ਹੈ ਅਤੇ ਡਾਂਸ 'ਚ ਉਨ੍ਹਾਂ ਦਾ ਸਾਥ ਕਈ ਪੰਜਾਬੀ ਕਲਾਕਾਰ ਦੇ ਰਹੇ ਨੇ ।

ਹੋਰ ਵੇਖੋ:ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੀ ਪਤਨੀ ਨੂੰ ਉਨ੍ਹਾਂ ਦਾ ਇਹ ਗੀਤ ਹੈ ਬੇਹੱਦ ਪਸੰਦ, ਧੀ ਵਿਦੇਸ਼ ‘ਚ ਰਹਿ ਕੇ ਕਰ ਰਹੀ ਆਪਣੇ ਸੁਫ਼ਨਿਆਂ ਨੂੰ ਪੂਰਾ

https://www.instagram.com/p/B9H2RWnhewk/

ਹਿਮਾਂਸ਼ੀ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦਾ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ ਅਤੇ ਇਸ 'ਤੇ ਫੈਨਸ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਨੇ । ਦੱਸ ਦਈਏ ਕਿ ਇੱਕ ਰਿਆਲਟੀ ਸ਼ੋਅ 'ਚ ਚਰਚਾ ਖੱਟਣ ਵਾਲੀ ਹਿਮਾਂਸ਼ੀ ਖੁਰਾਣਾ ਆਪਣੀਆਂ ਅਦਾਵਾਂ ਨਾਲ ਸਭ ਦਾ ਦਿਲ ਜਿੱਤਣ 'ਚ ਕਾਮਯਾਬ ਰਹੀ ਹੈ ।

https://www.instagram.com/p/B9D4Kc5hJBl/

ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹੁਣ ਉਹ ਆਪਣੇ ਨਵੇਂ ਪ੍ਰਾਜੈਕਟਸ 'ਤੇ ਕੰਮ ਕਰ ਰਹੀ ਹੈ ।

https://www.instagram.com/p/B9HWEdZB8nB/

ਉਹ ਇੱਕ ਕਾਮਯਾਬ ਮਾਡਲ ਹੋਣ ਦੇ ਨਾਲ-ਨਾਲ ਇੱਕ ਕਾਮਯਾਬ ਗਾਇਕਾ ਦੇ ਤੌਰ 'ਤੇ ਵੀ ਆਪਣੀ ਪਛਾਣ ਬਨਾਉਣ  'ਚ ਕਾਮਯਾਬ ਰਹੀ ਹੈ ਅਤੇ ਹਾਲ ਹੀ 'ਚ ਉਨ੍ਹਾਂ ਦਾ ਇੱਕ ਗੀਤ ਵੀ ਆਇਆ ਸੀ ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਆਸਿਮ ਰਿਆਜ਼ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਨੇ ਵੀ ਕਾਫੀ ਸੁਰਖੀਆਂ ਵਟੋਰੀਆਂ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network