ਵਿਦੇਸ਼ 'ਚ ਅਸਮਾਨ ਦੀਆਂ ਉਚਾਈਆਂ ਨੂੰ ਇਸ ਤਰ੍ਹਾਂ ਨਾਪ ਰਹੀ ਹੈ ਹਿਮਾਂਸ਼ੀ ਖੁਰਾਣਾ

written by Shaminder | July 05, 2019

ਹਿਮਾਂਸ਼ੀ ਖੁਰਾਣਾ ਏਨੀਂ ਦਿਨੀਂ ਵਿਦੇਸ਼ 'ਚ ਛੁੱਟੀਆਂ ਮਨਾ ਰਹੇ ਹਨ । ਇਨ੍ਹਾਂ ਦਾ ਉਹ ਲਗਾਤਾਰ ਅਪਡੇਟਸ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕਰਦੇ ਰਹਿੰਦੇ ਹਨ । ਉਨ੍ਹਾਂ ਦੀਆਂ ਕੁਝ ਵੀਡੀਓ ਸਾਹਮਣੇ ਆਈਆਂ ਹਨ । ਜਿਸ 'ਚ ਉਹ ਫੁਰਸਤ ਦੇ ਦਿਨ ਆਪਣੇ ਦੋਸਤਾਂ ਮਿੱਤਰਾਂ ਨਾਲ ਮਨਾ ਰਹੇ ਹਨ । ਹੋਰ ਵੇਖੋ:ਹਿਮਾਂਸ਼ੀ ਖੁਰਾਣਾ ਦੀ ਪਰਫਾਰਮੈਂਸ ਦੌਰਾਨ ਲੋਕਾਂ ਨੇ ਕੀਤੀ ਹੂਟਿੰਗ,ਹਿਮਾਂਸ਼ੀ ਨੂੰ ਸਟੇਜ ਤੋਂ ਥੱਲੇ ਉਤਰਨ ਲਈ ਆਖਣ ਲੱਗੇ ਲੋਕ,ਵੀਡੀਓ ਵਾਇਰਲ https://www.instagram.com/p/Bzdn5DrgmI5/ ਤੁਸੀਂ ਵੇਖ ਸਕਦੇ ਹੋ ਇੱਕ ਵੀਡੀਓ 'ਚ ਉਹ ਗੇਂਦ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ । ਦੂਜੀ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਉਹ ਇੱਕ ਪੰਘੂੜੇ 'ਚ ਬੈਠ ਅਸਮਾਨ ਦੀਆਂ ਉਚਾਈਆਂ ਨੂੰ ਨਾਪਦੇ ਨਜ਼ਰ ਆ ਰਹੇ ਹਨ । https://www.instagram.com/p/BzewKSaAvl7/ ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਇੱਕ ਕਾਮਯਾਬ ਮਾਡਲ ਅਤੇ ਅਦਾਕਾਰਾ ਦੇ ਤੌਰ 'ਤੇ ਵੀ ਜਾਣੇ ਜਾਂਦੇ ਹਨ । ਹਰ ਦੂਜੇ ਪੰਜਾਬੀ ਗੀਤ 'ਚ ਉਹ ਮਾਡਲ ਦੇ ਤੌਰ 'ਤੇ ਨਜ਼ਰ ਆਉਂਦੇ ਹਨ । ਪੰਜਾਬੀ ਗਾਇਕ ਜ਼ਿਆਦਾਤਰ ਉਨ੍ਹਾਂ ਨੂੰ ਹੀ ਆਪਣੇ ਗੀਤਾਂ 'ਚ ਲੈਂਦੇ ਹਨ । https://www.instagram.com/p/BzgPt_pAYpt/ ਆਪਣੇ ਰੁੱਝੇ ਹੋਏ ਸਮੇਂ ਚੋਂ ਸਮਾਂ ਕੱਢ ਕੇ ਹਿਮਾਂਸ਼ੀ ਖੁਰਾਣਾ ਛੁੱਟੀਆਂ ਮਨਾ ਰਹੇ ਹਨ ।ਜਿਨ੍ਹਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ।ਇਹ ਤਸਵੀਰਾਂ ਉਨ੍ਹਾਂ ਦੀਆਂ ਕੈਨੇਡਾ ਦੀ ਫੇਰੀ ਦੀਆਂ ਹਨ ।

0 Comments
0

You may also like