ਹਿਮਾਂਸ਼ੀ ਖੁਰਾਣਾ ਦੋਸਤਾਂ ਦੇ ਨਾਲ ਦੁਬਈ ਦੇ ਵਾਟਰ ਪਾਰਕ ‘ਚ ਕਰ ਰਹੀ ਖੂਬ ਮਸਤੀ, ਵੀਡੀਓ ਕੀਤਾ ਸਾਂਝਾ

written by Shaminder | December 05, 2020

ਹਿਮਾਂਸ਼ੀ ਖੁਰਾਣਾ ਆਪਣੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਆਪਣੇ ਵੀਡੀਓਜ਼ ਅਤੇ ਪੋਸਟਾਂ ਦੇ ਰਾਹੀਂ ਰੁਬਰੂ ਹੁੰਦੇ ਰਹਿੰਦੇ ਹਨ । ਉਹ ਅਕਸਰ ਆਪਣੇ ਪ੍ਰਾਜੈਕਟਸ ਅਤੇ ਨਿੱਜੀ ਜ਼ਿੰਦਗੀ ਬਾਰੇ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਏਨੀਂ ਦਿਨੀਂ ਉਹ ਦੁਬਈ ‘ਚ ਸਮਾਂ ਬਿਤਾ ਰਹੇ ਨੇ ਅਤੇ ਉੱਥੇ ਆਪਣੇ ਕਿਸੇ ਗੀਤ ਦੀ ਸ਼ੂਟਿੰਗ ਲਈ ਪੁੱਜੇ ਹਨ । himanshi Khurana ਪਰ ਆਪਣੇ ਰੁੱਝੇ ਹੋਏ ਸਮੇਂ ਚੋਂ ਵੀ ਕੁਝ ਸਮਾਂ ਉਹ ਆਪਣੀ ਮਸਤੀ ਦੇ ਲਈ ਕੱਢ ਹੀ ਲੈਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਵਾਟਰ ਪਾਰਕ ‘ਚ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਹੋਰ ਪੜ੍ਹੋ :" ਕੰਗਨਾ ਰਨੌਤ ਨੇ ਹਿਮਾਂਸ਼ੀ ਖੁਰਾਣਾ ਨੂੰ ਟਵਿੱਟਰ ’ਤੇ ਕੀਤਾ ਬਲੌਕ
himanshi ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਕਿਸ ਤਰ੍ਹਾਂ ਪਾਣੀ ਦੇ ਪ੍ਰਤੀ ਜੋ ਫੋਬੀਆ ਸੀ ਉਹ ਇਸ ਵਾਟਰ ਪਾਰਕ ‘ਚ ਆਉੇਣ ਨਾਲ ਦੂਰ ਹੋ ਗਿਆ ਹੈ। ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ । himanshi ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ।ਉਹ ਗੀਤਾਂ ‘ਚ ਬਤੌਰ ਮਾਡਲ ਤਾਂ ਨਜ਼ਰ ਆਉਂਦੇ ਹੀ ਹਨ । ਇਸ ਤੋਂ ਇਲਾਵਾ ਉਹ ਖੁਦ ਵੀ ਕਈ ਗੀਤ ਗਾ ਚੁੱਕੇ ਹਨ ।

0 Comments
0

You may also like