ਕੀ ਹਿਮਾਂਸ਼ੀ ਖੁਰਾਣਾ ਦਾ ਹੋ ਗਿਆ ਬ੍ਰੇਕਅਪ, ਸੋਸ਼ਲ ਮੀਡੀਆ ’ਤੇ ਪਾ ਰਹੀ ਹੈ ਇਸ ਤਰ੍ਹਾਂ ਦੀਆਂ ਪੋਸਟਾਂ !

Written by  Rupinder Kaler   |  September 12th 2020 11:47 AM  |  Updated: September 12th 2020 02:05 PM

ਕੀ ਹਿਮਾਂਸ਼ੀ ਖੁਰਾਣਾ ਦਾ ਹੋ ਗਿਆ ਬ੍ਰੇਕਅਪ, ਸੋਸ਼ਲ ਮੀਡੀਆ ’ਤੇ ਪਾ ਰਹੀ ਹੈ ਇਸ ਤਰ੍ਹਾਂ ਦੀਆਂ ਪੋਸਟਾਂ !

ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਦੋਹਾਂ ਨੇ ਕਈ ਗਾਣਿਆਂ ਵਿੱਚ ਇੱਕਠੇ ਕੰਮ ਕੀਤਾ ਹੈ । ਪਰ ਇਸ ਸਭ ਦੇ ਚਲਦੇ ਹਿਮਾਂਸ਼ੀ ਖੁਰਾਣਾ ਦੇ ਕੁਝ ਪੋਸਟ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੇ ਹਨ, ਜਿਸ ਤੋਂ ਉਹਨਾਂ ਦੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿਤੇ ਆਸਿਮ ਤੇ ਹਿਮਾਂਸ਼ੀ ਖੁਰਾਣਾ ਦਾ ਬ੍ਰੇਕਅਪ ਤਾਂ ਨਹੀਂ ਹੋ ਗਿਆ ।

ਦਰਅਸਲ ਹਿਮਾਂਸ਼ੀ ਨੇ ਪਹਿਲਾਂ ਆਪਣੇ ਗਾਣੇ ਦਾ ਵੀਡੀਓ ਸ਼ੇਅਰ ਕੀਤਾ ਹੈ ਜਿਸ ਦੇ ਲਿਰਿਕਸ ਹਨ ‘ਆਈ ਵਿਲ ਨੇਵਰ ਲਵ ਅਗੇਨ’ ਇਸ ਤੋਂ ਬਾਅਦ ਹਿਮਾਂਸ਼ੀ ਨੇ ਇੱਕ ਕਵਿਤਾ ਸ਼ੇਅਰ ਕੀਤੀ ਹੈ ‘ਚੁੱਪ ਹੂੰ ਮਗਰ ਕਮਜ਼ੋਰ ਨਹੀਂ’ ‘ਹਮ ਜਾਨਤੇ ਥੇ ਟੂਟੇਗਾ ਮਗਰ ਵਾਦਾ ਹਸੀਨ ਥਾ’। ਇਸ ਤੋਂ ਬਾਅਦ ਹਿਮਾਂਸ਼ੀ ਨੇ ਆਪਣੀ ਇੰਸਟਾ ਸਟੋਰੀ ਵਿੱਚ ਲਿਖਿਆ ਹੈ ‘ਸਬ ਬਦਲ ਗਿਆ, ਅਪਨਾ ਬੀ ਹਕ ਬਣਤਾ ਹੈ’।

ਇਸ ਤੋਂ ਅੱਗੇ ਲਿਖਿਆ ਹੈ ‘ਸਬ ਗਿਆਨ ਦੇਤੇ ਹਂੈ, ਤੁਮ ਸਾਥ ਦੇਣਾ’। ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਆਸਿਮ ਰਿਆਜ ਦੇ ਪ੍ਰਸ਼ੰਸਕਾਂ ਨੇ ਹਿਮਾਂਸ਼ੀ ਨੂੰ ਟਰੋਲ ਕੀਤਾ ਸੀ ਕਿ ਆਸਿਮ ਤੇ ਹਿਮਾਂਸ਼ੀ ਕੋਈ ਹੋਰ ਵੀਡੀਓ ਨਾ ਕਰਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network