ਹਿਮਾਂਸ਼ੀ ਖੁਰਾਣਾ ਨੇ ਆਸਿਮ ਰਿਆਜ਼ ਨੂੰ ਮਿਲਵਾਇਆ ਆਪਣੀ ਮਾਂ ਨਾਲ, ਵਿਆਹ ਲਈ ਕੀਤਾ ਸੀ ਪਰਪੋਜ …!

Written by  Rupinder Kaler   |  March 12th 2020 10:45 AM  |  Updated: March 12th 2020 10:45 AM

ਹਿਮਾਂਸ਼ੀ ਖੁਰਾਣਾ ਨੇ ਆਸਿਮ ਰਿਆਜ਼ ਨੂੰ ਮਿਲਵਾਇਆ ਆਪਣੀ ਮਾਂ ਨਾਲ, ਵਿਆਹ ਲਈ ਕੀਤਾ ਸੀ ਪਰਪੋਜ …!

ਆਸ਼ਿਮ ਰਿਆਜ਼ ਨੇ ਹਿਮਾਂਸ਼ੀ ਖੁਰਾਣਾ ਨੂੰ ਇੱਕ ਰਿਆਲਟੀ ਸ਼ੋਅ ਵਿੱਚ ਪਿਆਰ ਦਾ ਇਜ਼ਹਾਰ ਕੀਤਾ ਸੀ । ਇਸ ਤੋਂ ਬਾਅਦ ਦੋਹਾਂ ਦਾ ਰਿਸ਼ਤਾ ਸੁਰਖੀਆਂ ਵਿੱਚ ਹੈ । ਪਰ ਹੁਣ ਆਸਿਮ ਤੇ ਹਿਮਾਂਸ਼ੀ ਕਿਸੇ ਖ਼ਾਸ ਵਜ੍ਹਾ ਕਰਕੇ ਸੁਰਖੀਆਂ ਵਿੱਚ ਹੈ । ਦਰਅਸਲ ਹਿਮਾਂਸ਼ੀ ਨੇ ਆਸਿਮ ਨੂੰ ਆਪਣੀ ਮਾਂ ਨਾਲ ਮਿਲਵਾਇਆ ਹੈ । ਆਸਿਮ ਨੂੰ ਮਾਂ ਨਾਲ ਮਿਲਵਾਉਣ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ । ਇਸ ਤਸਵੀਰ ਨੂੰ ਖੁਦ ਹਿਮਾਂਸ਼ੀ ਨੇ ਆਪਣੇ ਟਵਿੱਟਰ ਤੋਂ ਸ਼ੇਅਰ ਕੀਤਾ ਹੈ ।

https://www.instagram.com/p/B9hETffhC3H/

ਇਸ ਤਸਵੀਰ ਵਿੱਚ ਹਿਮਾਂਸ਼ੀ ਸੈਲਫੀ ਲੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਹਿਮਾਂਸ਼ੀ ਦੀ ਮਾਂ ਤੇ ਆਸਿਮ ਵਿਚਕਾਰ ਬੈਠੇ ਹੋਏ ਹਨ । ਇਸ ਤਸਵੀਰ ਨੂੰ ਹਿਮਾਂਸ਼ੀ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਸ ਨੇ ਲਿਖਿਆ ਹੈ ‘ਤੂੰ ਕੱਲਾ ਹੀ ਸੋਹਣਾ ਨਹੀਂ …ਮੇਰੀ ਮੰਮੀ ਵੀ ਸੋਹਣੀ ਆ’ । ਤਸਵੀਰ ਵਿੱਚ ਤਿੰਨੇ ਹੱਸਦੇ ਹੋਏ ਤੇ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ ।

https://twitter.com/realhimanshi/status/1237662345242927104

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਜੋੜੀ ਆਪਣੇ ਕੰਮ ਕਰਕੇ ਵੀ ਸੁਰਖੀਆਂ ਵਿੱਚ ਹੈ । ਹਾਲ ਹੀ ਵਿੱਚ ਆਸਿਮ ਦੀ ਮਿਊਜ਼ਿਕ ਵੀਡੀਓ ਰਿਲੀਜ਼ ਹੋਈ ਹੈ । ਇਸ ਤੋਂ ਇਲਾਵਾ ਆਸਿਮ ਰੈਪਰ ਬੋਹੇਮੀਆ ਨਾਲ ਵੀ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਇਹ ਜੋੜੀ ਇੱਕਠੇ ਵੀ ਇੱਕ ਮਿਊਜ਼ਿਕ ਵੀਡੀਓ ਕਰ ਰਹੇ ਹਨ ।

https://www.instagram.com/p/B9nvro0gpvD/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network