ਕੋਰੋਨਾ ਪਾਜਟਿਵ ਕੁੜੀ ਦੀ ਮੌਤ ’ਤੇ ਹਿਮਾਂਸ਼ੀ ਖੁਰਾਣਾ ਨੇ ਜਤਾਇਆ ਅਫਸੋਸ, ਹਿਮਾਂਸ਼ੀ ਦੀ ਸੀ ਕੱਟੜ ਫੈਨ

Written by  Rupinder Kaler   |  June 24th 2020 01:44 PM  |  Updated: June 24th 2020 01:44 PM

ਕੋਰੋਨਾ ਪਾਜਟਿਵ ਕੁੜੀ ਦੀ ਮੌਤ ’ਤੇ ਹਿਮਾਂਸ਼ੀ ਖੁਰਾਣਾ ਨੇ ਜਤਾਇਆ ਅਫਸੋਸ, ਹਿਮਾਂਸ਼ੀ ਦੀ ਸੀ ਕੱਟੜ ਫੈਨ

ਪੰਜਾਬੀ ਗਾਇਕ ਤੇ ਮਾਡਲ ਹਿਮਾਂਸ਼ੀ ਖੁਰਾਣਾ ਦੀ ਚੰਗੀ ਫੈਨ ਫਾਲੋਵਿੰਗ ਹੈ । ਆਸਿਮ ਰਿਆਜ਼ ਨਾਲ ਉਹਨਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਸਭ ਦੇ ਚਲਦੇ ਹਾਲ ਹੀ ਵਿੱਚ ਇਸ ਜੋੜੀ ਦੇ ਪ੍ਰਸ਼ੰਸਕ ਦਾ ਦਿਹਾਂਤ ਹੋ ਗਿਆ ਹੈ । ਹਿਮਾਂਸ਼ੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਇਸ ਦਾ ਅਫਸੋਸ ਕੀਤਾ ।

https://www.instagram.com/p/CBnTQMGh_Eg/

ਹਿਮਾਂਸ਼ੀ ਦੇ ਇੱਕ ਫੈਨ ਨੇ ਸੋਸ਼ਲ ਮੀਡੀਆ ਤੇ ਇੱਕ ਸਕਰੀਨ ਸ਼ਾਟ ਸ਼ੇਅਰ ਕਰਦੇ ਹੋਏ ਲਿਖਿਆ ‘ਮੈਨੂੰ ਬਹੁਤ ਦੁੱਖ ਹੈ ਕਿ ਸਤੁਤੀ ਅਰੋੜਾ ਦਾ ਦਿਹਾਂਤ ਹੋ ਗਿਆ । ਉਹ ਪਾਜਟਿਵ ਲੋਕਾਂ ਵਿੱਚੋਂ ਇੱਕ ਸੀ । ਹਿਮਾਂਸ਼ੀ ਤੇ ਆਸਿਮ ਨੇ ਇੱਕ ਸੱਚੀ ਫੈਨ ਨੂੰ ਗਵਾ ਦਿੱਤਾ । ਇਸ ਤੇ ਹਿਮਾਂਸ਼ੀ ਨੇ ਰਿਪਲਾਈ ਕਰਦੇ ਹੋਏ ਲਿਖਿਆ ☹️? ☹️? rest in peace.

https://twitter.com/realhimanshi/status/1275195499994210304

ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਮਾਂਸ਼ੀ ਸੋਸ਼ਲ ਮੀਡੀਆ ਰਾਹੀਂ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਨਾਲ ਕਨੈਕਟ ਰਹਿੰਦੀ ਹੈ । ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਜ਼ਿੰਦਗੀ ਨਾਲ ਜੁੜੀਆਂ ਚੀਜ਼ਾਂ ਸ਼ੇਅਰ ਕਰਦੀ ਹੈ ।

https://www.instagram.com/p/CBiNmoAB7WF/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network