ਕਿਸ ਦੀ ਸ਼ਰੇਆਮ ਹੋ ਗਈ ਹਿਮਾਂਸ਼ੀ ਖੁਰਾਣਾ ਵੀਡੀਓ 'ਚ ਹਿਮਾਂਸ਼ੀ ਖੁਰਾਣਾ ਨੇ ਦੱਸਿਆ

written by Shaminder | January 20, 2020

ਹਿਮਾਂਸ਼ੀ ਖੁਰਾਣਾ ਆਪਣੇ ਨਵੇਂ ਗੀਤ ਨਾਲ ਹਾਜ਼ਿਰ ਹੋ ਚੁੱਕੇ ਨੇ । ਇਸ ਗੀਤ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ ।ਇਸ ਗੀਤ ਦੇ ਬੋਲ ਬੰਟੀ ਬੈਂਸ ਅਤੇ ਸਿੰਗਾ ਨੇ ਲਿਖੇ ਨੇ । ਇਸ 'ਚ ਇੱਕ ਮੁਟਿਆਰ ਦੀ ਗੱਲ ਕੀਤੀ ਗਈ ਹੈ , ਜੋ ਕਿ ਕਿਸੇ ਗੱਭਰੂ ਦੀ ਹੋ ਚੁੱਕੀ ਹੈ ।ਇਸ ਗੀਤ ਨੂੰ ਬ੍ਰੈਂਡ ਬੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ 'ਚ ਹਿਮਾਂਸ਼ੀ ਖੁਰਾਣਾ ਨੇ ਖੁਦ ਹੀ ਫੀਚਰਿੰਗ ਕੀਤੀ ਹੈ। ਹੋਰ ਵੇਖੋ:ਕੀ ਆਸਿਮ ਲਈ ਹਿਮਾਂਸ਼ੀ ਖੁਰਾਣਾ ਤੋੜ ਰਹੀ ਹੈ ਆਪਣੇ ਬੁਆਏਫ੍ਰੈਂਡ ਨਾਲੋਂ 10 ਸਾਲ ਪੁਰਾਣਾ ਰਿਸ਼ਤਾ …! ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਿਮਾਂਸ਼ੀ ਖੁਰਾਣਾ ਬਿੱਗ ਬੌਸ 'ਚ ਨਜ਼ਰ ਆ ਚੁੱਕੇ ਹਨ । ਸ਼ਹਿਨਾਜ਼ ਗਿੱਲ ਅਤੇ ਉਨ੍ਹਾਂ ਦੀ ਬਿੱਗ ਬੌਸ 'ਚ ਕਾਫੀ ਚਰਚਾ ਹੋਈ ਸੀ । ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਵੀ ਹਿਮਾਂਸ਼ੀ ਖੁਰਾਣਾ ਨਾਲ ਝਗੜੇ ਨੂੰ ਲੈ ਕੇ ਕਾਫੀ ਚਰਚਾ 'ਚ ਆਈ ਸੀ ਤੇ ਆਏ ਦਿਨ ਦੋਵਾਂ ਦੀਆਂ ਗੱਲਾਂ ਨੂੰ ਲੈ ਮੀਡੀਆ 'ਚ ਕਾਫੀ ਸੁਰਖੀਆਂ ਬਣਦੀਆਂ ਰਹੀਆਂ ਹਨ। https://www.instagram.com/p/B7diH_qh9b1/ ਇਸ ਤੋਂ ਇਲਾਵਾ ਹਿਮਾਂਸ਼ੀ ਹੋਰਨਾਂ ਕਈ ਗਾਇਕਾਂ ਦੇ ਨਾਲ ਵੀ ਗੀਤਾਂ 'ਚ ਮਾਡਲਿੰਗ ਕਰਦੀ ਹੋਈ ਵਿਖਾਈ ਦਿੰਦੀ ਹੈ ।

Himanshi Khurana Himanshi Khurana
ਇਸ ਤੋਂ ਪਹਿਲਾਂ ਵੀ ਉਹ ਕਈ ਗੀਤ ਕੱਢ ਚੁੱਕੇ ਹਨ ਅਤੇ ਸਰੋਤਿਆਂ ਵੱਲੋਂ ਵੀ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਿਆਰ ਦਿੱਤਾ ਜਾਂਦਾ ਹੈ ।ਹੁਣ ਵੇਖਣਾ ਇਹ ਹੈ ਕਿ ਹਿਮਾਂਸ਼ੀ ਖੁਰਾਣਾ ਦੇ ਇਸ ਨਵੇਂ ਗੀਤ ਨੂੰ ਸਰੋਤੇ ਕਿੰਨਾ ਕੁ ਪਸੰਦ ਕਰਦੇ ਹਨ ।

0 Comments
0

You may also like