ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹਿਮਾਂਸ਼ੀ ਖੁਰਾਣਾ ਦਾ ਇਹ ਪੁਰਾਣਾ ਵੀਡੀਓ, ਨਜ਼ਰ ਆ ਰਹੇ ਨੇ ਕ੍ਰਿਕੇਟ ਖੇਡਦੇ ਹੋਏ

Written by  Lajwinder kaur   |  May 22nd 2020 11:14 AM  |  Updated: May 22nd 2020 11:14 AM

ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹਿਮਾਂਸ਼ੀ ਖੁਰਾਣਾ ਦਾ ਇਹ ਪੁਰਾਣਾ ਵੀਡੀਓ, ਨਜ਼ਰ ਆ ਰਹੇ ਨੇ ਕ੍ਰਿਕੇਟ ਖੇਡਦੇ ਹੋਏ

ਪੰਜਾਬੀ ਮਿਊਜ਼ਿਕ ਜਗਤ ਦੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਸੈਲੀਬ੍ਰੇਟੀ ਕਿਕ੍ਰੇਟ ਲੀਗ ਦਾ ਹੈ । ਵੀਡੀਓ ‘ਚ ਦੇਖ ਸਕਦੇ ਹੋ ਹਿਮਾਂਸ਼ੀ ਖੁਰਾਣਾ ਬੌਲਿੰਗ ਕਰਦੇ ਹੋਏ ਨਜ਼ਰ ਆ ਰਹੀ ਹੈ, ਵੀਡੀਓ ‘ਚ ਪੰਜਾਬੀ ਗੀਤ ਵੀ ਸੁਣਨ ਨੂੰ ਮਿਲ ਰਹੇ ਨੇ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

Himashi Khurana during CCL ? Admin @prabhvirdhaliwal

A post shared by Instant Pollywood (@instantpollywood) on

ਬਿੱਗ ਬਾਸ ਦੇ 13ਵੇਂ ਸੀਜ਼ਨ ਤੋਂ ਸੁਰਖੀਆਂ ‘ਚ ਆਈ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ਉੱਤੇ ਖੂਬ ਐਕਟਿਵ ਰਹਿੰਦੀ ਹੈ । ਲਾਕਡਾਊਨ ‘ਚ ਉਹ ਲੋਕਾਂ ਦਾ ਵੀ ਖੂਬ ਮਨੋਰੰਜਨ ਕਰਦੇ ਹੋਏ ਨਜ਼ਰ ਆਈ । ਹਾਲ ਹੀ ‘ਚ ਉਨ੍ਹਾਂ ਨੇ ਘਰ ‘ਚ ਰੈਂਪ ਵਾਕ ਕਰਦੇ ਹੋਇਆ ਦਾ ਇੱਕ ਵੀਡੀਓ ਆਪਣੇ ਚਾਹੁਣ ਵਾਲਿਆਂ ਦੇ ਨਾਲ ਸ਼ੇਅਰ ਕੀਤਾ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ । ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਨੇ ।

 

View this post on Instagram

 

@nidhe_k Alice from @aliwarofficial @kunwararorax and my brother @apramdeep

A post shared by Himanshi Khurana ? (@iamhimanshikhurana) on

ਜੇ ਗੱਲ ਕਰੀਏ ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਪਣਾ ਨਵਾਂ ਗੀਤ ਸੂਟ ਦਵਾਦੇ ਲੈ ਕੇ ਆ ਰਹੇ ਨੇ । ਹਿਮਾਂਸ਼ੀ ਖੁਰਾਣਾ ਆਸਿਮ ਰਿਆਜ਼ ਦੇ ਨਾਲ ਆਪਣੇ ਰਿਲੇਸ਼ਨਸਿਪ ਨੂੰ ਲੈ ਕੇ ਖੂਬ ਸੁਰਖੀਆਂ ‘ਚ ਰਹੇ ਸੀ । ਦੋਵੇਂ ਇਕੱਠੇ ਨੇਹਾ ਕੱਕੜ ਦੇ ਗੀਤ ‘ਚ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network